08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਸੀ.ਆਈ.ਐੱਸ.ਸੀ.ਈ. ਦੇ ਖੇਤਰੀ (ਰੀਜ਼ਨਲ) ਕਬੱਡੀ ਮੁਕਾਬਲੇ ਹੋਏ

ਅਜੀਤ ਡੈਸਕ 20-07-2026
ਭਦੌੜ, 19 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਵਿਖੇ ਸੀ.ਆਈ.ਐੱਸ.ਸੀ.ਈ. ਦੇ ਖੇਤਰੀ (ਰੀਜ਼ਨਲ) ਕਬੱਡੀ ਮੁਕਾਬਲੇ ਕਰਵਾਏ ਗਏ। ਜਿਸ ਦਾ ਉਦਘਾਟਨ ਸਕੂਲ ਦੇ ਵਾਇਸ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ ਅਤੇ ਪਿ੍ਰੰਸੀਪਲ ਪਵਨ ਕੁਮਾਰ ਠਾਕੁਰ ਨੇ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਮੋਗਾ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਗੁਰਦਾਸਪੁਰ, ਲੁਧਿਆਣਾ ਅਤੇ ਹਰਿਆਣਾ ਜੋਨ ਦੇ ਲਗਭਗ 350 ਖਿਡਾਰੀਆਂ ਨੇ ਭਾਗ ਲਿਆ। ਲੜਕੀਆਂ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ ਵਿਚ ਅੰਡਰ 14 ਸਾਲ ਵਿਚ ਅੰਮ੍ਰਿਤਸਰ ਨੇ ਪਹਿਲਾ ਸਥਾਨ, ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਅਤੇ ਲੁਧਿਆਣਾ ਜੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਸਾਲ ਵਿਚ ਅੰਮ੍ਰਿਤਸਰ ਨੇ ਪਹਿਲਾ, ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਅਤੇ ਲੁਧਿਆਣਾ ਜੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਅੰਡਰ-19 ਸਾਲ ਦੇ ਮੁਕਾਬਲਿਆਂ ਵਿਚ ਮੋਗਾ ਨੇ ਪਹਿਲਾ, ਲੁਧਿਆਣਾ ਨੇ ਦੂਜਾ ਅਤੇ ਅੰਮ੍ਰਿਤਸਰ ਜੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੇ ਦਿਨ ਲੜਕਿਆ ਦੇ ਮੁਕਾਬਲਿਆਂ ਵਿਚ ਅੰਡਰ-14 ਸਾਲ ਵਿਚ ਮੋਗਾ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ, ਸ੍ਰੀ ਮੁਕਤਸਰ ਸਾਹਿਬ ਜੋਨ ਨੇ ਤੀਜਾ, ਅੰਡਰ-17 ਸਾਲ ਵਿਚ ਅੰਮ੍ਰਿਤਸਰ ਨੇ ਪਹਿਲਾ, ਮੋਗਾ ਨੇ ਦੂਜਾ, ਲੁਧਿਆਣਾ ਜੋਨ ਨੇ ਤੀਜਾ, ਅੰਡਰ-19 ਸਾਲ ਵਿਚ ਮੋਗਾ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਅਤੇ ਲੁਧਿਆਣਾ ਜੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਤਿਮ ਦਿਨ ਜੇਤੂਆਂ ਜ਼ੋਨਾਂ ਦੇ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਸਕੂਲ ਦੀ ਐਮ.ਡੀ. ਰਿਚਾ ਪਨੇਸਰ ਗਿੱਲ, ਤਰਲੋਕ ਸਿੰਘ ਸੰਧੂ ਸੇਵਾ ਮੁਕਤ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਅਤੇ ਪਿ੍ਰੰਸੀਪਲ ਪੀ.ਕੇ. ਠਾਕੁਰ ਨੇ ਸਾਂਝੇ ਰੂਪ ਵਿਚ ਨਿਭਾਈ। ਸਕੂਲ ਦੇ ਚੇਅਰਮੈਨ ਡਾ: ਦਰਸ਼ਨ ਸਿੰਘ ਗਿੱਲ, ਵਾਇਸ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ, ਐਮ.ਡੀ. ਮੈਡਮ ਰਿਚਾ ਪਨੇਸਰ ਗਿੱਲ ਕਿਹਾ ਕਿ ਸਾਰੇ ਖਿਡਾਰੀ ਅਤੇ ਵਿਦਿਆਰਥੀ ਹਰ ਕੰਮ ਅੰਦਰ ਇਮਾਨਦਾਰੀ ਅਤੇ ਮਿਹਨਤ ਕਰਦੇ ਰਹਿਣ ਚਾਹੀਦਾ ਜਿਸ ਵਿਚ ਉਨ੍ਹਾਂ ਨੂੰ ਕਾਮਯਾਬੀ ਜ਼ਰੂਰ ਮਿਲੇਗੀ।
ਪਿਛਲੀ ਖ਼ਬਰ ਪਿੰਡ ਗਾਗੇਵਾਲ ਤੋਂ ਗੁਰੂ ਰਵਿਦਾਸ ਜੀ ਬਾਰੇ ਦਸਤਾਵੇਜ਼ੀ ਸ਼ੋਅ ਦਿਖਾਉਣ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਸੂਬੇ ’ਚ ਵੱਡੀ ਲੋਕ ਲਹਿਰ ਵਜੋਂ ਉੱਭਰ ਰਹੀ-ਖ਼ਾਲਸਾ, ਇਆਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।