11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਮੌਨਸੂਨ ਇਜਲਾਸ ਸੰਬੰਧੀ ਐਨ.ਡੀ.ਏ. ਮੰਤਰੀਆਂ ਵਲੋਂ ਮੀਟਿੰਗ

ਅਜੀਤ ਡੈਸਕ 18-07-2026
ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਮੌਨਸੂਨ ਇਜਲਾਸ ਤੋਂ ਪਹਿਲਾਂ ਇਥੇ ਕਰਤੱਵਯ ਭਵਨ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਐਨ.ਡੀ.ਏ ਦੇ ਮੰਤਰੀਆਂ ਦੀ ਇਕ ਅਹਿਮ ਮੀਟਿੰਗ ਹੋਈ। ਸੂਤਰਾਂ ਅਨੁਸਾਰ ਇਸ ਮੀਟਿੰਗ ’ਚ ਕੇਂਦਰੀ ਮੰਤਰੀਆਂ ਅਤੇ ਐਨ.ਡੀ.ਏ ਸਹਿਯੋਗੀਆਂ ਲਲਨ ਸਿੰਘ (ਜੇ.ਡੀ.ਯੂ), ਜਯੰਤ ਚੌਧਰੀ (ਆਰ.ਐਲ.ਡੀ) ਅਤੇ ਕਿੰਜਰਾਪੂ ਰਾਮ ਮੋਹਨ ਨਾਇਡੂ (ਟੀ.ਡੀ.ਪੀ) ਨੇ ਵੀ ਹਿੱਸਾ ਲਿਆ ਅਤੇ 20 ਜੁਲਾਈ ਤੋਂ ਸ਼ੁਰੂ ਹੋ ਰਹੇ ਮੌਨਸੂਨ ਇਜਲਾਸ ਸੰਬੰਧੀ ਸੱਤਾਧਾਰੀ ਗੱਠਜੋੜ ਦੀ ਰਣਨੀਤੀ ’ਤੇ ਚਰਚਾ ਕੀਤੀ। ਮੀਟਿੰਗ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ, ਜਿਸ ’ਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਵੀ ਹਾਜ਼ਰ ਸੀ। ਸੂਤਰਾਂ ਅਨੁਸਾਰ ਮੀਟਿੰਗ ’ਚ ਇਜਲਾਸ ਸੰਬੰਧੀ ਸਰਕਾਰੀ ਕੰਮਕਾਜ ਅਤੇ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਸੰਬੰਧੀ ਚਰਚਾ ਕੀਤੀ ਗਈ। ਐਨ.ਡੀ.ਏ ਸੂਤਰਾਂ ਨੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੂੰ ਛੱਡੇ ਕੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਸਮਰਥਨ ਨਾਲ ਲੋੜੀਦਾ ਦੋ ਤਿਹਾਈ ਬਹੁਮਤ ਪ੍ਰਾਪਤ ਹੋਣ ਦਾ ਭਰੋਸਾ ਪ੍ਰਗਟਾਇਆ ਹੈ।
ਪਿਛਲੀ ਖ਼ਬਰ ਸੂਬਾ ਵਾਸੀਆਂ ਨੂੰ ਹੁੰਮਸ ਭਰੀ ਗਰਮੀ ਨੇ ਕੀਤਾ ਪ੍ਰੇਸ਼ਾਨ ਅਗਲੀ ਖ਼ਬਰ 22 ਸਾਲ ਪੁਰਾਣੇ ਆਮਦਨ ਕਰ ਭਰਤੀ ਘੁਟਾਲੇ ਦੇ ਮਾਮਲੇ ’ਚ ਦੋ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।