11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸੂਬਾ ਵਾਸੀਆਂ ਨੂੰ ਹੁੰਮਸ ਭਰੀ ਗਰਮੀ ਨੇ ਕੀਤਾ ਪ੍ਰੇਸ਼ਾਨ

ਅਜੀਤ ਡੈਸਕ 18-07-2026
ਅੰਮ੍ਰਿਤਸਰ, 17 ਜੁਲਾਈ (ਹਰਮਿੰਦਰ ਸਿੰਘ)-ਪੰਜਾਬ ‘ਚ ਖੁੱਲ੍ਹ ਕੇ ਮੀਂਹ ਨਾ ਪੈਣ ਅਤੇ ਕੁਝ ਕੁ ਜਗ੍ਹਾ ‘ਤੇ ਹਲਕੇ ਪੱਧਰ ‘ਤੇ ਬਰਸਾਤ ਹੋਣ ਕਰਕੇ ਹਵਾ ‘ਚ ਨਮੀ ਦਾ ਦਬਾਅ ਵੱਧ ਗਿਆ ਹੈ। ਜਿਸ ਕਾਰਨ ਹੁੰਮਸ ਭਰੀ ਗਰਮੀ ਕਾਰਨ ਨਾਲ ਮੰਦਾ ਹਾਲ ਹੋ ਰਿਹਾ ਹੈ। ਪਰ ਅਗਲੇ ਦਿਨ ਗਰਮੀ ਤੋਂ ਕੁਝ ਰਾਹਤ ਭਰੇ ਹੋ ਸਕਦੇ ਹਨ। ਮੌਸਮ ਵਿਭਾਗ ਅਨੁਸਾਰ 20 ਤੋਂ 22 ਜੁਲਾਈ ਨੂੰ ਪੰਜਾਬ ਕੇ ਕਈ ਇਲਾਕਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ।ਮੌਨਸੂਨ ਦੀ ਮੱਧਮ ਰਫ਼ਤਾਰ ਦੇ ਕਾਰਨ ਪੰਜਾਬ ‘ਚ ਇਸ ਵੇਲੇ ਖੁਲ੍ਹ ਕੇ ਮੀਂਹ ਨਹੀ ਪੈ ਰਿਹਾ। ਟਾਂਵੀ-ਟਾਂਵੀ ਜਗ੍ਹਾ ‘ਤੇ ਛਿੱਟੇ ਪੈਣ ਤੋਂ ਬਾਅਦ ਹਵਾ ‘ਚ ਨਮੀ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਹੁੰਮਸ ਭਰੀ ਗਰਮੀ ਪੈ ਰਹੀ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ‘ਚ ਪੰਜਾਬ ਦੇ ਲੁਧਿਆਣਾ ਦੀ ਹਵਾ ‘ਚ ਨਮੀ 79 ਫ਼ੀਸਦੀ ਤੱਕ ਪਹੁੰਚ ਗਈ ਅਤੇ ਦਿਨ ਦੇ ਸਮੇਂ ਆਮ ਨਾਲੋਂ ਤਾਪਮਾਨ 3 ਡਿਗਰੀ ਸੈਲਸੀਅਸ ਜ਼ਿਆਦਾ ਹੋਣ ਕਰਕੇ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਦੌਰਾਨ ਹੀ ਪਟਿਆਲਾ ‘ਚ ਹਵਾ ‘ਚ ਨਮੀ 62 ਫ਼ੀਸਦੀ ਅਤੇ ਅੰਮ੍ਰਿਤਸਰ ‘ਚ 50 ਫ਼ੀਸਦੀ ਦਰਜ ਕੀਤੀ ਗਈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 37.2 ਡਿਗਰੀ ਸੈਲਸੀਅਸ ਅਤੇ 38.4 ਡਿਗਰੀ ਸੈਲਸੀਅਸ ਦਰਜ ਕੀਤਾ। ਬਠਿੰਡਾ ਜੋ ਸੂਬੇ ਦਾ ਸਭ ਤੋਂ ਗਰਮ ਰਿਹਾ, ਵਿਖੇ ਦਿਨ ਦਾ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪਿਛਲੀ ਖ਼ਬਰ ਜ਼ਿਲ੍ਹਾ ਭਾਸ਼ਾ ਵਿਭਾਗ ਵਲੋਂ ਲਿਟਲ ਏਂਜਲਸ ਕੋ-ਐਡ ਸਕੂਲ ਵਿਚ ਉੱਘੀ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਸਾਹਿਤਕ ਸ... ਅਗਲੀ ਖ਼ਬਰ ਮੌਨਸੂਨ ਇਜਲਾਸ ਸੰਬੰਧੀ ਐਨ.ਡੀ.ਏ. ਮੰਤਰੀਆਂ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।