13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪ੍ਰਿਅੰਕਾ ਗਾਂਧੀ ਦਾ ਨਿੱਜੀ ਸਕੱਤਰ ਦੱਸ ਕੇ ਠੱਗੀ ਮਾਰਨ ਵਾਲੇ ਵਿਰੁੱਧ ਪਰਚਾ ਦਰਜ

ਅਜੀਤ ਡੈਸਕ 17-07-2026

ਵਾਇਨਾਡ (ਕੇਰਲ), 16 ਜੁਲਾਈ (ਪੀ.ਟੀ.ਆਈ.)-ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਾਇਨਾਡ ਤੋਂ ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਨਿੱਜੀ ਸਕੱਤਰ (ਪੀ.ਐੱਸ.) ਵਜੋਂ ਪੇਸ਼ ਹੋਏ ਇਕ ਧੋਖੇਬਾਜ਼ ਨੇ ਕੇਰਲ ਦੇ ਸੰਸਦ ਮੈਂਬਰਾਂ ਅਤੇ ਇਕ ਵਿਧਾਇਕ ਤੋਂ ਪੈਸੇ ਮੰਗ ਕੇ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਮਾਮਲਾ ਪ੍ਰਿਅੰਕਾ ਗਾਂਧੀ ਵਾਡਰਾ ਦੇ ਨਿੱਜੀ ਸਕੱਤਰ, ਡੀ.ਐੱਸ. ਰਾਜਕੁਮਾਰ ਵਲੋਂ ਸੂਬਾ ਪੁਲਿਸ ਮੁਖੀ ਅਤੇ ਵਾਇਨਾਡ ਦੇ ਪੁਲਿਸ ਸੁਪਰਡੈਂਟ (ਐੱਸ. ਪੀ.) ਕੋਲ ਦਾਇਰ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ। ਸ਼ਿਕਾਇਤ ਅਨੁਸਾਰ, ਦੋਸ਼ੀ ਨੇ ਨਵੀਂ ਦਿੱਲੀ ’ਚ ਰਹਿਣ ਵਾਲੇ ਰਾਜਕੁਮਾਰ ਵਜੋਂ ਕਾਂਗਰਸ ਆਗੂਆਂ ਏਲਾਥੁਰ ਦੇ ਵਿਧਾਇਕ ਕੇ. ਵਿਦਿਆ ਬਾਲਕ੍ਰਿਸ਼ਨਨ ਅਤੇ ਸੰਸਦ ਮੈਂਬਰ ਸ਼ਫੀ ਪਰਮਬਿਲ ਅਤੇ ਡੀਨ ਕੁਰੀਆਕੋਸ ਨਾਲ ਸੰਪਰਕ ਕੀਤਾ। ਰਾਜਕੁਮਾਰ ਨੇ ਦੋਸ਼ ਲਗਾਇਆ ਕਿ ਦੋਸ਼ੀ ਨੇ ਆਪਣੀ ਪਛਾਣ ਅਤੇ ਸੰਸਦ ਮੈਂਬਰ ਦੇ ਦਫ਼ਤਰ ਦੇ ਨਾਂਅ ਦੀ ਵਰਤੋਂ ਜਨਤਕ ਪ੍ਰਤੀਨਿਧੀਆਂ ਤੋਂ ਪੈਸੇ ਵਸੂਲਣ ਅਤੇ ਉਨ੍ਹਾਂ ਨਾਲ ਧੋਖਾਧੜੀ ਕਰਨ ਲਈ ਕੀਤੀ।

ਪਿਛਲੀ ਖ਼ਬਰ ਡੀ.ਐੱਸ.ਪੀ ਵਰਗੇ ਵੱਡੇ ਪੁਲਿਸ ਅਧਿਕਾਰੀ ਦੇ ਨਸ਼ਾ ਸਪਲਾਈ ਕਰਨ ਵਾਲਿਆਂ ਨਾਲ ਸੰਬੰਧਾਂ ਨੇ ਸਰਕਾਰ ਨੂੰ ਲਿਆਂਦਾ ਕਟਹਿਰੇ ਵਿਚ... ਅਗਲੀ ਖ਼ਬਰ ਭਾਰਤ ਤੇ ਯੂਰਪੀ ਸੰਘ ਮਿਲ ਕੇ ਸੈਮੀਕੰਡਕਟਰ ਖੇਤਰ ’ਚ ਵੱਡੀ ਸ਼ਕਤੀ ਬਣਨਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।