13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਡੀ.ਐੱਸ.ਪੀ ਵਰਗੇ ਵੱਡੇ ਪੁਲਿਸ ਅਧਿਕਾਰੀ ਦੇ ਨਸ਼ਾ ਸਪਲਾਈ ਕਰਨ ਵਾਲਿਆਂ ਨਾਲ ਸੰਬੰਧਾਂ ਨੇ ਸਰਕਾਰ ਨੂੰ ਲਿਆਂਦਾ ਕਟਹਿਰੇ ਵਿਚ

ਅਜੀਤ ਡੈਸਕ 17-07-2026
ਫ਼ਾਜ਼ਿਲਕਾ,16 ਜੁਲਾਈ (ਦਵਿੰਦਰ ਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਜਲਾਲਾਬਾਦ ਦੇ ਡੀ.ਐੱਸ.ਪੀ ਗੁਰਸੇਵਕ ਸਿੰਘ ਬਰਾੜ ਦੀ ਨਸ਼ੇ ਦੇ ਪਰਚੇ ਵਿਚ ਇਕ ਜੇ.ਈ ਨੂੰ ਫਸਾਉਣ ਦੇ ਮਾਮਲੇ ਵਿਚ ਅਪਰਾਧਿਕ ਮਾਮਲੇ ਵਿਚ ਹੋਈ ਨਾਮਜ਼ਦਗੀ ਨੇ ਪੰਜਾਬ ਦੀ ਆਪ ਸਰਕਾਰ ਦੀ ਰੰਜਸ਼ ਨੇ ਪਰਚਿਆਂ ਦੀ ਸਿਆਸਤ, ਪੁਲਿਸ, ਸੱਤਾ ਅਤੇ ਨਸ਼ੇ ਦੀ ਜੁਗਲਬੰਦੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੇਵਲ ਡੀ.ਐੱਸ.ਪੀ ਹੀ ਨਹੀਂ ਫਸਿਆ ਬਲਕਿ ਸਿਆਸੀ ਆਗੂਆਂ ਦੀ ਸ਼ਮੂਲੀਅਤ ਵੀ ਦੱਸੀ ਜਾਂਦੀ ਹੈ। ਸਥਾਨਕ ਇਕ ਵਿਚ ਭਾਜਪਾ ਮੰਡਲ ਪ੍ਰਧਾਨ ਰਮੇਸ਼ ਕਟਾਰੀਆ, ਅਰੁਣ ਵਧਵਾ, ਰਾਣਾ ਸੰਧੂ, ਅੰਕੁਸ਼ ਫੁਟੇਲਾ ਅਤੇ ਹੋਰ ਭਾਜਪਾ ਆਗੂਆਂ ਦੀ ਮੌਜੂਦਗੀ ਵਿਚ ਆਯੋਜਿਤ ਪੱਤਰਕਾਰ ਵਾਰਤਾ ਵਿਚ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਦੱਸਿਆ ਕਿ ਅਰਨੀਵਾਲਾ ਪੁਲਿਸ ਨੇ ਸੁਖਜਿੰਦਰ ਸਿੰਘ ਨੇ ਆਪਣੇ ਕੁੱਝ ਸਾਥੀਆਂ ਨਾਲ ਮਿਲ ਕੇ ਇਕ ਜੇ.ਈ ਨੂੰ ਫਸਾਉਣ ਲਈ ਉਸ ਦੀ ਗੱਡੀ ਵਿਚ ਕੋਈ ਨਸ਼ੀਲਾ ਪਦਾਰਥ ਰਖਵਾ ਦਿੱਤਾ। ਬਾਅਦ ਵਿੱਚ ਜਦੋਂ ਜਾਂਚ ਹੋਈ ਤਾਂ ਪੁਲਿਸ ਨੇ ਸ਼ੰਮੀ ਅਤੇ ਉਸ ਦੇ ਸਾਥੀਆਂ ਸਾਗਰ ਅਤੇ ਰਾਜਨ ਦੇ ਖ਼ਿਲਾਫ਼ ਪਰਚਾ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਤਾਂ ਮੁਲਜ਼ਮਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੀ ਇਸ ਸਾਜ਼ਿਸ਼ ਵਿਚ ਜਲਾਲਾਬਾਦ ਦਾ ਡੀ.ਐੱਸ.ਪੀ ਗੁਰਸੇਵਕ ਸਿੰਘ ਵੀ ਸ਼ਾਮਲ ਹੈ। ਇਸ ’ਤੇ ਅਦਾਲਤ ਨੇ ਇਸ ਪਰਚੇ ਵਿਚ ਡੀ.ਐੱਸ.ਪੀ ਗੁਰਸੇਵਕ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਹੈ। ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਨੇ ਮੀਡੀਆ ਦੇ ਮਾਧਿਅਮ ਰਾਹੀਂ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕੀਤਾ ਕਿ ਉਹ ਇਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਬਚ ਕੇ ਰਹਿਣ, ਉਹ ਆਪਣੀ ਰੰਜਸ਼ ਕੱਢਣ ਲਈ ਕਿਸੇ ਨੂੰ ਵੀ ਉਨ੍ਹਾਂ ਦੇ ਵਾਹਨ ਜਾਂ ਲੋਕਾਂ ਦੇ ਟਿਕਾਣੇ ’ਤੇ ਨਸ਼ੀਲੇ ਪਦਾਰਥ ਰਖਵਾ ਕੇ ਫਸਾ ਸਕਦੇ ਹਨ। ਕਾਕਾ ਕੰਬੋਜ ਨੇ ਕਿਹਾ ਹਾਲਾਂਕਿ ਇਸ ਮਾਮਲੇ ਵਿੱਚ ਜਦੋਂ ਡੀ.ਐੱਸ.ਪੀ ਦਾ ਨਾਮ ਸਾਹਮਣੇ ਆਇਆ ਤਾਂ ਪੁਲਿਸ ਨੇ ਮਾਮਲੇ ਦੀ ਲੀਪਾਪੋਤੀ ਕਰਦੇ ਹੋਏ ਗੱਡੀ ਵਿੱਚ ਰੱਖਿਆ ਪਦਾਰਥ ਨਸ਼ੀਲਾ ਪਦਾਰਥ ਹੋਣ ਦੀ ਬਜਾਏ ਯੂਰੀਆ ਅਤੇ ਹੋਰ ਕੋਈ ਪਦਾਰਥ ਹੋਣ ਦੀ ਗੱਲ ਕਹੀ ਹੈ ਪਰ ਨਾ ਤਾਂ ਪੁਲਿਸ ਦੀ ਚਲਾਕੀ ਇਸ ਮਾਮਲੇ ਵਿੱਚ ਚੱਲ ਪਾਈ ਅਤੇ ਨਾ ਹੀ ਫੜੇ ਗਏ ਆਪ ਆਗੂ ਸੁਖਜਿੰਦਰ ਸਿੰਘ ਸ਼ੰਮੀ ਦੀ ਚਲਾਕੀ ਕੰਮ ਆਈ। ਅਦਾਲਤ ਨੇ ਪੁਲਿਸ ਕਾਰਵਾਈ ’ਤੇ ਅਸੰਤੁਸ਼ਟੀ ਜਤਾਉਂਦੇ ਹੋਏ ਡੀ.ਐੱਸ.ਪੀ ਗੁਰਸੇਵਕ ਸਿੰਘ ਬਰਾੜ ਨੂੰ ਨਾਮਜ਼ਦ ਕਰ ਲਿਆ ਹੈ।
ਪਿਛਲੀ ਖ਼ਬਰ ਪਾਵਰਕਾਮ ਦੇ ਜੇ.ਈ ਨਾਲ ਜੁੜੇ ਚਿੱਟੇ ਦੇ ਸ਼ੱਕੀ ਮਾਮਲੇ ’ਚ ਆਇਆ ਨਵਾਂ ਮੋੜ ਅਗਲੀ ਖ਼ਬਰ ਪ੍ਰਿਅੰਕਾ ਗਾਂਧੀ ਦਾ ਨਿੱਜੀ ਸਕੱਤਰ ਦੱਸ ਕੇ ਠੱਗੀ ਮਾਰਨ ਵਾਲੇ ਵਿਰੁੱਧ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।