04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਘੱਟ ਮੀਹਾਂ ਕਾਰਨ ਪਾਵਰਕਾਮ ਦੀ ਬਿਜਲੀ ਮੰਗ ਨੂੰ ਲੈ ਕੇ ਵਧਣਗੀਆਂ ਮੁਸ਼ਕਿਲਾਂ

ਅਜੀਤ ਡੈਸਕ 12-07-2026

ਅਜੇ ਵੀ 15000 ਮੈਗਾਵਾਟ ਤੋਂ ਵੱਧ ਚੱਲ ਰਹੀ ਹੈ ਬਿਜਲੀ ਦੀ ਮੰਗ
ਸ਼ਿਵ ਸ਼ਰਮਾ

ਜਲੰਧਰ, 11 ਜੁਲਾਈ-ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਗਰਮੀ ਪੈਣ ਕਰਕੇ ਪਾਵਰਕਾਮ ਕੋਲ ਬਿਜਲੀ ਦੀ ਰਿਕਾਰਡ ਤੋੜ ਬਿਜਲੀ ਦੀ ਮੰਗ ਦਰਜ ਕੀਤੀ ਗਈ ਹੈ। ਹੁਣ ਜਦੋਂਕਿ ਪੰਜਾਬ ਦੇ ਕੁਝ ਇਲਾਕਿਆਂ ਵਿਚ ਮੀਂਹ ਪੈਣ ਨਾਲ ਬਿਜਲੀ ਦੀ ਮੰਗ ਵਿਚ ਕਮੀ ਆਈ ਹੈ ਪਰ ਹੁੰਮ੍ਹਸ ਭਰੀ ਗਰਮੀ ਪੈਣ ਕਰਕੇ ਪਾਵਰਕਾਮ ਕੋਲ ਅਜੇ ਵੀ ਬਿਜਲੀ ਦੀ ਮੰਗ ਬਣੀ ਹੋਈ ਹੈ। ਸਨਿਚਰਵਾਰ ਨੂੰ 15400 ਮੈਗਾਵਾਟ ਦੇ ਕਰੀਬ ਬਿਜਲੀ ਦੀ ਮੰਗ ਦਰਜ ਕੀਤੀ ਗਈ ਹੈ। ਅਜੇ ਝੋਨੇ ਦੀ ਬਿਜਾਈ ਤੋਂ ਇਲਾਵਾ ਏ. ਸੀ. ਦੇ ਜ਼ਿਆਦਾ ਲੋਡ ਹੋਣ ਕਰਕੇ ਬਿਜਲੀ ਦੀ ਮੰਗ ਦੇ ਬਣੇ ਰਹਿਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਮੀਂਹ ਪੈਣ ਕਰਕੇ ਪਿਛਲੇ ਦੱਸ ਦਿਨਾਂ ਬਾਅਦ ਹੁਣ ਬਿਜਲੀ ਦੀ 1500 ਮੈਗਾਵਾਟ ਤੋਂ ਲੈ ਕੇ 1600 ਮੈਗਾਵਾਟ ਤਕ ਕਮੀ ਆਈ ਹੈ। ਦੱਸ ਦਿਨ ਪਹਿਲਾਂ ਰਿਕਾਰਡ ਗਰਮੀ ਕਰਕੇ ਬਿਜਲੀ ਦੀ ਮੰਗ 17100 ਮੈਗਾਵਾਟ ਤੱਕ ਪੁੱਜ ਗਈ ਸੀ। ਇਸ ਵਾਰ ਦੇਸ਼ ਭਰ ਵਿਚ ਜ਼ਿਆਦਾ ਗਰਮੀ ਪੈਣ ਕਰਕੇ ਬਿਜਲੀ ਐਕਸਚੇਂਜ ਵਿਚ ਬਿਜਲੀ ਵੀ ਕਾਫ਼ੀ ਘੱਟ ਮਿਲਦੀ ਰਹੀ ਸੀ, ਜਿਸ ਕਰਕੇ ਕਈ ਥਾਵਾਂ ’ਤੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਮੀਂਹ ਪੈਣ ਤੋਂ ਬਾਅਦ ਚਾਹੇ ਪਾਵਰਕਾਮ ਨੂੰ ਚਾਹੇ ਇਸ ਵੇਲੇ ਬਿਜਲੀ ਸਪਲਾਈ ਵਿਚ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਨਹੀਂ ਪੈ ਰਿਹਾ ਹੈ ਪਰ ਮੌਸਮ ਵਿਭਾਗ ਪਹਿਲਾਂ ਭਵਿੱਖਬਾਣੀ ਕਰ ਚੁੱਕਾ ਹੈ ਕਿ ਇਸ ਵਾਰ ਘੱਟ ਮੀਂਹ ਪੈ ਸਕਦੇ ਹਨ। ਜੇਕਰ ਆਉਣ ਵਾਲੇ ਦਿਨਾਂ ਵਿਚ ਵਿਭਾਗ ਦੀ ਭਵਿੱਖਬਾਣੀ ਸੱਚ ਸਾਬਤ ਹੁੰਦੀ ਹੈ ਤਾਂ ਪਾਵਰਕਾਮ ਨੂੰ ਕੁਝ ਮਹੀਨੇ ਤੱਕ ਵਾਧੂ ਬਿਜਲੀ ਉਪਲਬਧ ਕਰਵਾਉਣ ਦਾ ਵੀ ਪ੍ਰਬੰਧ ਕਰਨਾ ਪਵੇਗਾ। ਦੂਜੇ ਪਾਸੇ, ਅਗਲੇ ਸਾਲ ਬਿਜਲੀ ਦੀ ਮੰਗ ਵਿਚ ਝੋਨੇ ਦੇ ਸੀਜ਼ਨ ਵਿਚ ਜ਼ਰੂਰ 18000 ਮੈਗਾਵਾਟ ਤੱਕ ਪੁੱਜ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਪੰਜਾਬ ਵਿਚ 2 ਸਾਲਾਂ ਵਿਚ ਮੁਫ਼ਤ ਬਿਜਲੀ ਦੀ ਸਹੂਲਤ ਕਾਰਨ ਏ. ਸੀ. ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।ਸੂਬੇ ਵਿਚ ਸਿਰਫ਼ 6600 ਮੈਗਾਵਾਟ ਦੇ ਕਰੀਬ ਹੀ ਬਿਜਲੀ ਉਤਪਾਦਨ ਹੈ ਤੇ ਹੁਣ ਪਾਵਰਕਾਮ ਵਲੋਂ ਬਾਹਰੀ ਸਰੋਤਾਂ ਅਤੇ ਕੇਂਦਰੀ ਪੂਲ ਤੋਂ ਹਰ ਸਾਲ ਜ਼ਿਆਦਾ ਬਿਜਲੀ ਲੈਣੀ ਪੈ ਰਹੀ ਹੈ।

ਪਿਛਲੀ ਖ਼ਬਰ ਪੰਜਾਬ ’ਚ ਅੱਜ ਪਵੇਗਾ ਹਲਕੇ ਤੋਂ ਦਰਮਿਆਨਾ ਮੀਂਹ ਅਗਲੀ ਖ਼ਬਰ ਮੇਅਰ ਤੇ ਕੌਂਸਲ ਪ੍ਰਧਾਨਾਂ ਦੀਆਂ ਚੋਣਾਂ ’ਚ ਧਾਂਦਲੀਆਂ ਦੇ ਦੋਸ਼ਾਂ ਨੂੰ ਲੈ ਕੇ ਭਾਜਪਾ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।