12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਵੇਰਕਾ ਵਲੋਂ ਜੂਨ ਮਹੀਨੇ ’ਚ 551 ਕਰੋੜ ਦਾ ਰਿਕਾਰਡ ਕਾਰੋਬਾਰ

ਅਜੀਤ ਡੈਸਕ 08-07-2026

ਚੰਡੀਗੜ੍ਹ, 7 ਜੁਲਾਈ (ਅ.ਬ)-ਵੇਰਕਾ (ਮਿਲਕਫੈੱਡ ਪੰਜਾਬ) ਨੇ 14.79 ਫ਼ੀਸਦੀ ਦੇ ਵਾਧੇ ਨਾਲ ਜੂਨ, 2026 ਵਿਚ 551 ਕਰੋੜ ਰੁਪਏ ਦਾ ਕਾਰੋਬਾਰ ਦਰਜ ਕੀਤਾ ਹੈ, ਜਦਕਿ ਜੂਨ, 2025 ਵਿਚ 480 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 71 ਕਰੋੜ ਰੁਪਏ ਦਾ ਇਹ ਬੇਮਿਸਾਲ ਵਾਧਾ ਸਾਲ ਦਰ ਸਾਲ 14.79 ਫ਼ੀਸਦੀ ਦੀ ਵਿਕਾਸ ਦਰ ਨੂੰ ਦਰਸਾਉਂਦਾ ਹੈ ਅਤੇ ਵੇਰਕਾ ਬ੍ਰਾਂਡ ਵਿਚ ਖਪਤਕਾਰਾਂ ਦੇ ਲਗਾਤਾਰ ਵਧ ਰਹੇ ਭਰੋਸੇ ਦੇ ਨਾਲ-ਨਾਲ ਪੰਜਾਬ ਦੇ ਸਹਿਕਾਰੀ ਡੇਅਰੀ ਖੇਤਰ ਦੀ ਵਧ ਰਹੀ ਮਜ਼ਬੂਤੀ ਦਾ ਸੰਕੇਤ ਹੈ।ਮੁੱਖ ਮੰਤਰੀ ਨੇ ਕਿਹਾ ਜੂਨ ਦੌਰਾਨ ਦੁੱਧ ਦੀ ਖਰੀਦ ਵਿਚ ਵੀ ਰੋਜ਼ਾਨਾ ਲਗਭਗ ਦੋ ਲੱਖ ਲੀਟਰ ਦਾ ਵਾਧਾ ਹੋਇਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 11 ਫ਼ੀਸਦੀ ਵੱਧ ਹੈ। ਇਹ ਵਿਕਾਸ ਦਰ 5 ਤੋਂ 6 ਫ਼ੀਸਦੀ ਦੀ ਰਾਸ਼ਟਰੀ ਔਸਤ ਵਿਕਾਸ ਦਰ ਨਾਲੋਂ ਲਗਭਗ ਦੁੱਗਣੀ ਹੈ, ਜੋ ਡੇਅਰੀ ਖੇਤਰ ਵਿਚ ਪੰਜਾਬ ਦੀ ਸਹਿਕਾਰਤਾ ਲਹਿਰ ਦੀ ਨਿਰੰਤਰ ਹੋ ਰਹੀ ਪ੍ਰਗਤੀ ਦਾ ਪ੍ਰਮਾਣ ਹੈ।

ਪਿਛਲੀ ਖ਼ਬਰ ਸੜਕ ਹਾਦਸੇ ’ਚ ਪਤੀ-ਪਤਨੀ ਸਮੇਤ 3 ਦੀ ਮੌਤ ਅਗਲੀ ਖ਼ਬਰ ਹੁਣ ਅਮਰੀਕਾ ਦੀ ਮਦਦ ਨਾਲ ਪਾਕਿ ਵਲੋਂ ਲਿਬੀਆ ’ਚ ਸ਼ਾਂਤੀ ਲਈ ਵਿਚੋਲਗੀ ਕਰਨ ਦੀਆਂ ਚਰਚਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।