31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਬੈਂਕ ਧੋਖਾਧੜੀ ਮਾਮਲਾ : ਅਮਿਤ ਬਾਪਨਾ ਨੂੰ ਸੀ.ਬੀ.ਆਈ. ਹਿਰਾਸਤ ’ਚ ਭੇਜਿਆ

ਅਜੀਤ ਡੈਸਕ 05-07-2026
ਮੁੰਬਈ, 4 ਜੁਲਾਈ (ਏਜੰਸੀ)-ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਰਿਲਾਇੰਸ ਕੈਪੀਟਲ ਲਿਮ. ਦੇ ਸਾਬਕਾ ਸੀ.ਐਫ.ਓ. ਅਮਿਤ ਬਾਪਨਾ ਨੂੰ 7 ਜੁਲਾਈ ਤੱਕ ਸੀ.ਬੀ.ਆਈ. ਦੀ ਹਿਰਾਸਤ ’ਚ ਭੇਜ ਦਿੱਤਾ। ਇਹ ਮਾਮਲਾ 9280 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਨਾਲ ਜੁੜਿਆ ਹੋਇਆ ਹੈ। ਰਿਲਾਇੰਸ ਕੈਪੀਟਲ ਲਿਮ., ਅਨਿਲ ਧੀਰੂਬਾਈ ਅੰਬਾਨੀ ਗਰੁੱਪ ਦਾ ਹਿੱਸਾ ਸੀ। ਬਾਪਨਾ ਨੂੰ ਈ.ਡੀ. ਦੀ ਜਾਂਚ ਵਾਲੇ ਇਕ ਵੱਖਰੇ ਮਾਮਲੇ ’ਚ ਤਿਹਾੜ ਜੇਲ੍ਹ ’ਚ ਰੱਖਿਆ ਗਿਆ ਸੀ। ਸੀ.ਬੀ.ਆਈ. ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਦਿੱਲੀ ਤੋਂ ਮੁੰਬਈ ਲਿਆਂਦਾ ਤੇ ਇਥੇ ਵਿਸ਼ੇਸ਼ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ ਸੀ.ਬੀ.ਆਈ. ਦੀ ਹਿਰਾਸਤ ’ਚ ਭੇਜ ਦਿੱਤਾ ਅਤੇ ਕਿਹਾ ਕਿ ਧੋਖਾਧੜੀ ਪਿੱਛੇ ਕਥਿਤ ਸਾਜ਼ਿਸ਼ ਦੀ ਪ੍ਰਭਾਵੀ ਢੰਗ ਨਾਲ ਜਾਂਚ ਕਰਨ ਲਈ ਹਿਰਾਸਤ ’ਚ ਪੁੱਛ ਗਿੱਛ ਜ਼ਰੂਰੀ ਹੈ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਿਰੋਧ ਪ੍ਰਦਰਸ਼ਨ ’ਤੇ ਬਣੀ ਡੂੰਘੀ ਚੁੱਪ ਤੋੜਨ-ਸੀ.ਜੇ.ਪੀ. ਪੱਤਰ ਲਿਖ ਕੇ ਕੀਤੀ ਅਪੀਲ ਅਗਲੀ ਖ਼ਬਰ ਅਮਰੀਕੀ ਦੂਤਘਰ ਨੇ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ’ਤੇ ਖਾਸ ਵੀਡੀਓ ਕੀਤੀ ਸਾਂਝੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।