31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਅਮਰੀਕੀ ਦੂਤਘਰ ਨੇ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ’ਤੇ ਖਾਸ ਵੀਡੀਓ ਕੀਤੀ ਸਾਂਝੀ

ਅਜੀਤ ਡੈਸਕ 05-07-2026
ਪ੍ਰਧਾਨ ਮੰਤਰੀ ਮੋਦੀ ਵਲੋਂ ਟਰੰਪ ਨੂੰ ਵਧਾਈ
ਨਵੀਂ ਦਿੱਲੀ, 4 ਜੁਲਾਈ (ਏਜੰਸੀ)-ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਧਾਈ ਦਿੱਤੀ ਹੈ। ਦਿੱਲੀ ’ਚ ਅਮਰੀਕੀ ਦੂਤਘਰ ਨੇ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ’ਤੇ ਇਸ ਖਾਸ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ’ਚ ਸਾਬਕਾ ਨਾਸਾ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼, ਸ਼ੁਭਾਂਸ਼ੂ ਸ਼ੁਕਲਾ, ਸੰਗੀਤਕਾਰ ਏ.ਆਰ. ਰਹਿਮਾਨ ਤੇ ਕਈ ਹੋਰ ਭਾਰਤੀ ਹਸਤੀਆਂ ਇਸ ਖਾਸ ਮੌਕੇ ਵਧਾਈ ਦਿੰਦੀਆਂ ਨਜ਼ਰ ਆਈਆਂ। ਕਰੀਬ 2.5 ਮਿੰਟ ਦੀ ਇਸ ਵੀਡੀਓ ’ਚ ਉਲੰਪੀਅਨ ਅਭਿਨਵ ਬਿੰਦਰਾ, ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ, ਰਾਹੁਲ ਦ੍ਰਾਵਿੜ ਤੇ ਮਿਤਾਲੀ ਰਾਜ, ਅਦਾਕਾਰ ਆਰ. ਮਾਧਵਨ ਤੇ ਰਿਤੂਪਰਨਾ ਸੇਨਗੁਪਤਾ, ਪੀ.ਵੀ. ਸਿੰਧੂ, ਕਾਂਗਰਸੀ ਆਗੂ ਸ਼ਸ਼ੀ ਥਰੂਰ ਤੇ ਭਾਰਤ ’ਚ ਅਮਰੀਕੀ ਦੂਤ ਸਰਜੀਓ ਗੋਰ ਸਮੇਤ ਕਈ ਹੋਰ ਲੋਕ ਵੀ ਸ਼ਾਮਿਲ ਹਨ। ਵੀਡੀਓ ਦੀ ਸ਼ੁਰੂਆਤ ਹਾਲ ਹੀ ’ਚ ਫਰਾਂਸ ’ਚ ਜੀ-7 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਈ ਦੁਵੱਲੀ ਬੈਠਕ ਦੀਆਂ ਝਲਕੀਆਂ ਵਿਖਾਉਣ ਤੋਂ ਹੁੰਦੀ ਹੈ। ਇਸ ’ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਇਕ ਰਿਕਾਰਡ ਬਿਆਨ ਵੀ ਸ਼ਾਮਿਲ ਹੈ, ਜਿਸ ’ਚ ਉਹ ਕਹਿੰਦੇ ਹਨ ਕਿ ਅਸੀਂ ਅਮਰੀਕਾ ਦੇ ਭਾਰਤੀ ਸਾਂਝੇਦਾਰਾਂ ਨਾਲ ਮਿਲ ਕੇ ਇਸ ਨੂੰ ਮਨਾਉਣ ਲਈ ਉਤਸੁਕ ਹਾਂ।
ਪਿਛਲੀ ਖ਼ਬਰ ਬੈਂਕ ਧੋਖਾਧੜੀ ਮਾਮਲਾ : ਅਮਿਤ ਬਾਪਨਾ ਨੂੰ ਸੀ.ਬੀ.ਆਈ. ਹਿਰਾਸਤ ’ਚ ਭੇਜਿਆ ਅਗਲੀ ਖ਼ਬਰ ਪਿੰਡ ਖੱਸਣ ਵਿਖੇ ਪੀਰ ਬਾਬਾ ਮੁਲਖ ਸ਼ਾਹ ਦੇ ਦਰਬਾਰ ‘ਤੇ 48ਵਾਂ ਸਾਲਾਨਾ ਜੋੜ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।