06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮਾਂ ਵਲੋਂ 3 ਬੱਚਿਆਂ ਸਮੇਤ ਖੁਦਕੁਸ਼ੀ

ਅਜੀਤ ਡੈਸਕ 03-07-2026

ਮਾਨਸਾ, 2 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 3 ‘ਚ ਅੱਜ ਸ਼ਾਮ ਵੇਲੇ ਮਾਂ ਵਲੋਂ ਤਿੰਨ ਬੱਚਿਆਂ ਸਮੇਤ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਸੰਦੀਪ ਕੌਰ (36) ਪਤਨੀ ਮਰਹੂਮ ਨਿੱਕਾ ਸਿੰਘ ਨੇ ਸਿੰਘ ਨੇ ਪਹਿਲਾਂ ਆਪਣੇ ਧੀ ਖੁਸ਼ਪ੍ਰੀਤ ਕੌਰ (12), ਸੰਮਨਦੀਪ ਕੌਰ (7) ਅਤੇ ਪੁੱਤਰ ਵਿਸ਼ਵਾਸ਼ ਸਿੰਘ (2) ਨੂੰ ਜ਼ਹਿਰ ਦੇ ਮਾਰ ਦਿੱਤਾ ਅਤੇ ਫਿਰ ਆਪ ਜਹਿਰਲੀ ਚੀਜ਼ ਨਿਗਲਕੇ ਜੀਵਨ ਲੀਲਾ ਸਮਾਪਤ ਕਰ ਲਈ | ਜ਼ਿਕਰਯੋਗ ਹੈ ਮ੍ਰਿਤਕਾ ਦੇ ਪਤੀ ਦੀ 6 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਡੀ.ਐਸ.ਪੀ. ਸਬ ਡਵੀਜ਼ਨ ਮਾਨਸਾ ਹਰਜਿੰਦਰ ਸਿੰਘ ਗਿੱਲ ਨੇ ਸੰਪਰਕ ਕਰਨ ‘ਤੇ ਦੱਸਿਆ ਸਾਰਿਆਂ ਦੀਆਂ ਦੇਹਾਂ ਘਰ ਵਿਚੋਂ ਹੀ ਮਿਲੀਆਂ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਅੰਮ੍ਰਿਤਸਰ ਹਵਾਈ ਅੱਡੇ ’ਤੇ ਔਰਤ ਸਮੇਤ 3 ਯਾਤਰੀਆਂ ਕੋਲੋਂ 1 ਕਰੋੜ ਤੋਂ ਵੱਧ ਦਾ ਸੋਨਾ ਬਰਾਮਦ ਅਗਲੀ ਖ਼ਬਰ ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ਦੀ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।