06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ਦੀ ਹੱਤਿਆ

ਅਜੀਤ ਡੈਸਕ 03-07-2026

ਹਰੀਕੇ ਪੱਤਣ, 2 ਜੁਲਾਈ (ਸੰਜੀਵ ਕੁੰਦਰਾ)–ਕਸਬਾ ਹਰੀਕੇ ਪੱਤਣ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ 2 ਭਰਾਵਾਂ ਵਲੋਂ ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ, ਜਦੋਂਕਿ ਉਸ ਦੇ ਛੋਟੇ ਭਰਾ ਨੂੰ ਜ਼ਖ਼ਮੀ ਕਰ ਦਿੱਤਾ। ਬਲਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਹਰੀਕੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰੀ ਹਰੀਕੇ ਪੱਤਣ ਦੇ ਪੱਟੀ ਰੋਡ ’ਤੇ ਗੁਰੀ ਕੁਲੈਕਸਨ ਨਾਂਅ ’ਤੇ ਰੈਡੀਮੇਡ ਦੀ ਦੁਕਾਨ ਹੈ। ਮੇਰਾ ਲੜਕਾ ਅੰਗਦਜੋਤ ਸਿੰਘ ਜੋ ਕਿ ਬਾਰ੍ਹਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਮੇਰੇ ਨਾਲ ਦੁਕਾਨ ’ਤੇ ਬੈਠਦਾ ਸੀ। ਮੇਰਾ ਛੋਟਾ ਲੜਕਾ ਗੁਰਲਾਲ ਸਿੰਘ ਦੁਕਾਨ ’ਤੇ ਸ਼ਾਮ 7 ਵਜੇ ਦੇ ਕਰੀਬ ਆਇਆ। ਇਸ ਦੌਰਾਨ ਮੇਰਾ ਵੱਡੇ ਲੜਕੇ ਅੰਗਦਜੋਤ ਸਿੰਘ ਨੇ ਮੈਨੂੰ ਕਿਹਾ ਕਿ ਅਸੀਂ ਬਾ਼ਜ਼ਾਰ ਵਿਚੋਂ ਪੈਸਿਆ ਦੀ ਉਗਰਾਹੀ ਕਰਕੇ ਲੈ ਆਈਏ । ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦ ਉਹ ਉਗਰਾਹੀ ਕਰਨ ਤੋਂ ਬਾਅਦ ਨਾ ਆਏ ਤਾਂ ਮੈਂ 8 ਵਜੇ ਦੇ ਕਰੀਬ ਮਗਰ ਦੇਖਣ ਲਈ ਗਿਆ ਤਾਂ ਹਰੀਕੇ ਪੱਤਣ ਦੇ ਪੱਟੀ ਰੋਡ ਬਾਜ਼ਾਰ ਵਿਚ ਗੁਰਸ਼ੇਰ ਸਿੰਘ ਪੁੱਤਰ ਲਖਵਿੰਦਰ ਸਿੰਘ, ਸਰੂਪ ਸਿੰਘ ਪੁੱਤਰ ਜੱਸਾ ਸਿੰਘ, ਸਿਮਰਨਜੀਤ ਸਿੰਘ ਸਾਰੇ ਵਾਸੀ ਮਰਹਾਣਾ ਅਤੇ 2 ਹੋਰ ਅਣਪਛਾਤੇ ਵਿਅਕਤੀ ਮੇਰੇ ਦੋਵੇਂ ਲੜਕਿਆਂ ਦੀ ਕੁੱਟਮਾਰ ਕਰ ਰਹੇ ਸਨ। ਇਸ ਦੌਰਾਨ ਉਕਤ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਹਮਲਾ ਕਰ ਦਿੱਤਾ। ਬਲਵਿੰਦਰ ਸਿੰਘ ਨੇ ਕਿਹਾ ਕਿ ਜਦ ਮੈਂ ਰੋਲਾ ਪਾਇਆ ਤਾਂ ਉਕਤ ਸਾਰੇ ਨੌਜਵਾਨ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ ਤੇ ਮੈਂ ਗੰਭੀਰ ਜ਼ਖ਼ਮੀ ਹੋਏ ਦੋਵਾਂ ਲੜਕਿਆਂ ਨੂੰ ਗੱਡੀ ਵਿਚ ਪਾ ਕੇ ਹਸਪਤਾਲ ਲਿਜਾ ਰਿਹਾ ਸੀ ਕਿ ਰਸਤੇ ਵਿਚ ਹੀ ਵੱਡੇ ਲੜਕੇ ਅੰਗਦਜੋਤ ਸਿੰਘ ਨੇ ਦਮ ਤੋੜ ਦਿੱਤਾ ।

ਪਿਛਲੀ ਖ਼ਬਰ ਮਾਂ ਵਲੋਂ 3 ਬੱਚਿਆਂ ਸਮੇਤ ਖੁਦਕੁਸ਼ੀ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਹੈਲਥ ਵਰਕਰਾਂ ਦੀਆਂ 619 ਅਸਾਮੀਆਂ ਭਰਨ ਤੇ ਉਦਯੋਗ ਵਿਭਾਗ ਵਿਚ ਅਹੁਦਿਆਂ ਨੂੰ ਰਣਨੀਤਕ ਤੌਰ ’ਤੇ ਸੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।