24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪਾਕਿ 'ਚ ਨੌਕਰੀਆਂ ਦੀ ਆੜ 'ਚ ਬੰਗਲਾਦੇਸ਼ੀਆਂ ਦੇ ਅੰਗਾਂ ਦੀ ਹੋ ਰਹੀ ਹੈ ਤਸਕਰੀ

ਅਜੀਤ ਡੈਸਕ 15-06-2026
ਅੰਮਿ੍ਤਸਰ, 14 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਆਪਣੇ ਗੁਆਂਢੀ ਮੁਲਕ ਬੰਗਲਾਦੇਸ਼ ਨਾਲ ਵਧਦੇ ਕੂਟਨੀਤਕ ਸੰਬੰਧਾਂ ਦੇ ਵਿਚਕਾਰ ਇਕ ਭਿਆਨਕ ਸਚਾਈ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਇਕ ਸੰਗਠਿਤ ਪਾਕਿ ਸਮਰਥਿਤ ਗਰੋਹ ਬੰਗਲਾਦੇਸ਼ 'ਚ ਗਰੀਬ ਅਤੇ ਕਮਜ਼ੋਰ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਗੈਰ-ਕਾਨੂੰਨੀ ਤੌਰ 'ਤੇ ਮਨੁੱਖੀ ਅੰਗਾਂ ਦੀ ਤਸਕਰੀ ਕਰ ਰਿਹਾ ਹੈ | ਬੰਗਲਾਦੇਸ਼ੀ ਅਖ਼ਬਾਰ ਦੀ ਰਿਪੋਰਟ ਅਨੁਸਾਰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਨਾਲ ਜੁੜੇ ਘੱਟੋ-ਘੱਟ 4 ਮਨੁੱਖੀ ਤਸਕਰੀ ਨੈੱਟਵਰਕ (ਗਰੋਹ) ਸਰਗਰਮ ਹਨ | ਇਹ ਗਰੋਹ ਗਰੀਬ ਬੰਗਲਾਦੇਸ਼ੀ ਨਾਗਰਿਕਾਂ ਨੂੰ ਪ੍ਰਤੀ ਮਹੀਨਾ ਲਗਭਗ 750 ਅਮਰੀਕੀ ਡਾਲਰ (ਲਗਪਗ 62,000 ਰੁਪਏ) ਦੀ ਤਨਖ਼ਾਹ 'ਤੇ ਨੌਕਰੀਆਂ ਦੇ ਵਾਅਦੇ ਨਾਲ ਲੁਭਾਉਂਦੇ ਹਨ ਤੇ ਜਦੋਂ ਇਹ ਲੋਕ ਰੁਜ਼ਗਾਰ ਦੀ ਉਮੀਦ 'ਚ ਲਾਹੌਰ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਰੁਟੀਨ ਡਾਕਟਰੀ ਜਾਂਚ ਦੀ ਆੜ 'ਚ ਨਿੱਜੀ ਕਲੀਨਿਕਾਂ 'ਚ ਲਿਜਾਇਆ ਜਾਂਦਾ ਹੈ | ਉਥੇ ਉਨ੍ਹਾਂ ਨੂੰ ਬੇਹੋਸ਼ ਕਰਨ ਵਾਲੀ ਦਵਾਈ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਇਕ ਗੁਰਦਾ ਧੋਖੇ ਨਾਲ ਕੱਢ ਦਿੱਤਾ ਜਾਂਦਾ ਹੈ | ਜਦੋਂ ਪੀੜਤਾਂ ਨੂੰ ਹੋਸ਼ ਆਉਂਦਾ ਹੈ ਤਾਂ ਉਨ੍ਹਾਂ ਨੂੰ ਬੰਧਕ ਬਣਾ ਲਿਆ ਜਾਂਦਾ ਹੈ | ਬੰਗਲਾਦੇਸ਼ ਵਾਪਸ ਭੇਜੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਜਿਸ 'ਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਗੁਰਦਾ ਦਾਨ ਕੀਤਾ ਹੈ | ਪਾਕਿ 'ਚ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਸਕਰਾਂ ਦੀ ਗਿਣਤੀ 4000 ਤੋਂ ਵੀ ਵਧੇਰੇ ਹੈ |
ਪਿਛਲੀ ਖ਼ਬਰ ਦੋ ਓ.ਟੀ.ਐਸ. ਯੋਜਨਾਵਾਂ ਰਾਹੀਂ ਪੰਜਾਬ ਦੇ 80 ਹਜ਼ਾਰ ਵਪਾਰੀਆਂ ਨੂੰ ਰਾਹਤ ਮਿਲੀ-ਚੀਮਾ ਅਗਲੀ ਖ਼ਬਰ ਓਮਾਨ ਤੱਟ 'ਤੇ ਜਹਾਜ਼ 'ਚ ਭਾਰਤੀ ਨਾਗਰਿਕ ਦੀ ਮÏਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।