23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕੁੱਲ ਹਿੰਦ ਕਿਸਾਨ ਮਹਾਂਸਭਾ ਦਾ ਪੰਜਵਾਂ ਕੌਮੀ ਮਹਾਂਸੰਮੇਲਨ ਰਿਹਾ ਸਫ਼ਲ

ਜਲੰਧਰ, 22 ਸਤੰਬਰ (ਐੱਮ. ਐੱਸ.

ਅਜੀਤ ਡੈਸਕ 23-09-2026
ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ) - ‘ਦੇਸ਼ ਭਗਤ ਯਾਦਗਾਰ ਹਾਲ’ ਜਲੰਧਰ ਦੇ ‘ਬਾਬਾ ਜਵਾਲਾ ਸਿੰਘ ਠੱਠੀਆਂ ਹਾਲ’ ਵਿਖੇ ਚੱਲ ਰਿਹਾ ‘ਕੁਲ ਹਿੰਦ ਕਿਸਾਨ ਮਹਾਂਸਭਾ’ ਦਾ ਪੰਜਵਾਂ ਕੌਮੀ ਮਹਾਂਸੰਮੇਲਨ ਪੂਰਨ ਸਫ਼ਲਤਾ ਨਾਲ ਸਮਾਪਤ ਹੋਇਆ। ਜਥੇਬੰਦੀ ਦੇ ਆਗੂਆਂ ਸੁਖਦਰਸ਼ਨ ਸਿੰਘ ਨੱਤ ਤੇ ਮਹੀਪਾਲ ਨੇ ਜਾਣਕਾਰੀ ਦਿੱਤੀ ਕਿ ਇਸ ਮਹਾਂਸੰਮੇਲਨ ’ਚ 20 ਸੂਬਿਆਂ ਦੇ 1 ਹਜ਼ਾਰ ਤੋਂ ਵੱਧ ਡੈਲੀਗੇਟ ਸ਼ਾਮਿਲ ਹੋਏ ਸਨ । ਉਨ੍ਹਾਂ ਕਿਹਾ ਕਿ ਮਹਾਂਸੰਮੇਲਨ ਨੇ ਸਰਬਸੰਮਤੀ ਨਾਲ 147 ਮੈਂਬਰੀ ਕੌਮੀ ਕੌਂਸਲ ਤੇ 57 ਮੈਂਬਰੀ ਕੌਮੀ ਕਾਰਜਕਾਰਨੀ ਦੀ ਚੋਣ ਕੀਤੀ ਹੈ। ਕੌਮੀ ਕੌਂਸਲ ਨੇ ਸੰਖੇਪ ਮੀਟਿੰਗ ਕਰਕੇ ਉੱਘੇ ਕਿਸਾਨ ਘੁਲਾਟੀਆਂ ਡਾ. ਸਤਨਾਮ ਸਿੰਘ ਅਜਨਾਲਾ ਨੂੰ ਪ੍ਰਧਾਨ ਅਤੇ ਪ੍ਰਸ਼ੋਤਮ ਸ਼ਰਮਾ ਨੂੰ ਜਨਰਲ ਸਕੱਤਰ ਚਣਿਆ ਹੈ। ਇਸ ਤੋਂ ਇਲਾਵਾ 8 ਸੀਨੀਅਰ ਕਿਸਾਨ ਆਗੂ ਵਿਸ਼ੇਸ਼ ਇਨਵਾਈਟੀ ਨਿਯੁਕਤ ਕੀਤੇ ਗਏ ਹਨ । ਅਹੁਦਾ ਛੱਡ ਰਹੇ ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ ਸਖ਼ਤ ਬਿਮਾਰ ਹੋਣ ਕਾਰਨ ਕਾਨਫਰੰਸ ’ਚ ਪੂਰਾ ਸਮਾਂ ਹਾਜ਼ਰ ਨਹੀਂ ਰਹਿ ਸਕੇ। ਪਿੱਛਲੇ ਜਨਰਲ ਸਕੱਤਰ ਤੇ ਲੋਕ ਸਭਾ ਦੇ ਮੌਜੂਦਾ ਮੈਂਬਰ ਰਾਜਾ ਰਾਮ ਸਿੰਘ ਨੇ ਆਪਣੇ ਸਮਾਪਨ ਭਾਸ਼ਣ ਦੌਰਾਨ ‘‘ਕਰ ਮੁਕਤ ਵਪਾਰ ਸੰਧੀਆਂ’’ ਖਿਲਾਫ਼ ਆਰ-ਪਾਰ ਦਾ ਲੋਕ-ਯੁੱਧ ਵਿੱਢਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ, ‘‘ਉਕਤ ਸੰਧੀਆਂ ਭਾਰਤ ਦੀ ਆਜ਼ਾਦ ਹੋਂਦ ਅਤੇ ਖੁਦ ਮੁਖਤਾਰੀ ਲਈ ਵੀ ਗੰਭੀਰ ਖਤਰਾ ਹਨ।’’ ਨਵੇਂ ਚੁਣੇ ਗਏ ਪ੍ਰਧਾਨ ਤੇ ਜਨਰਲ ਸਕੱਤਰ ਡਾ. ਸਤਨਾਮ ਸਿੰਘ ਅਜਨਾਲਾ ਤੇ ਪ੍ਰਸ਼ੋਤਮ ਸ਼ਰਮਾ ਨੇ ਭਰੋਸਾ ਦਿਵਾਇਆ ਹੈ ਕਿ ਸੰਮੇਲਨ ਦੌਰਾਨ ਉੱਭਰ ਕੇ ਆਈ ਭਾਵਨਾ ਦੇ ਅਨੂੰਰੂਪ ਸੰਗਠਨ ਦੇ ਦੇਸ਼ ਭਰ ’ਚ ਪਸਾਰ ਅਤੇ ਮਜ਼ਬੂਤੀ ਲਈ ਜ਼ੋਰਦਾਰ ਉਪਰਾਲੇ ਕੀਤੇ ਜਾਣਗੇ। ਨਵੀਂ ਟੀਮ ਨੇ ਵਲੰਟੀਅਰਾਂ, ਪ੍ਰਬੰਧਕਾਂ ਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਪਿਛਲੀ ਖ਼ਬਰ ਮਾਰਕੀਟ ਕਮੇਟੀ ਮਜੀਠਾ ਦੇ ਚੇਅਰਮੈਨ ਦੀ ਤਾਜਪੋਸ਼ੀ ਅੱਜ ਅਗਲੀ ਖ਼ਬਰ ਨਸ਼ਿਆਂ ਤੇ ਪੁਲਿਸ ਤਸ਼ੱਦਦ ਦੇ ਮੁੱਦੇ ’ਤੇ 27 ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ ਵਿਚਾਰ-ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।