06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸੁਪਰੀਮ ਕੋਰਟ ਦੇ ਜੱਜ ਬਣੇ ਪਟਿਆਲਾ ਦੇ ਜੰਮਪਲ ਜਸਟਿਸ ਪੱਲੀ

ਅਜੀਤ ਡੈਸਕ 04-06-2026

ਪਟਿਆਲਾ, 3 ਜੂਨ (ਭਗਵਾਨ ਦਾਸ)-ਪਟਿਆਲਾ ਦੇ ਜੰਮਪਲ ਜਸਟਿਸ ਅਰੁਨ ਪੱਲੀ ਦੇ ਸੁਪਰੀਮ ਕੋਰਟ ਦਾ ਜੱਜ ਬਣਨ 'ਤੇ ਅੱਜ ਇੱਥੇ ਖੁਸ਼ੀਆਂ ਮਨਾਈਆਂ ਗਈਆਂ। ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵਲੋਂ ਇੱਕ ਮਤਾ ਪਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਸਜਟਿਸ ਅਰੁਨ ਪੱਲੀ ਦਾ ਜਨਮ ਸਤੰਬਰ 1964 'ਚ ਇੱਥੇ ਹੋਇਆ ਸੀ। ਉਹ ਇਸ ਤੋਂ ਪਹਿਲਾਂ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦੇ ਚੀਫ ਜਸਟਿਸ ਸਨ। ਉਸ ਤੋਂ ਪਹਿਲਾਂ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਜੱਜ ਰਹੇ। ਉਨ੍ਹਾਂ ਦੇ ਪਿਤਾ ਪ੍ਰੇਮ ਕ੍ਰਿਸ਼ਨ ਪੱਲੀ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਜੱਜ ਸਨ। ਜਿੱਥਂੋ ਉਹ 1998 'ਚ ਸੇਵਾ ਮੁਕਤ ਹੋਏ। ਜਸਟਿਸ ਪੱਲੀ ਦੇ ਦਾਦਾ ਲਾਜਪਤ ਰਾਏ ਪੱਲੀ ਪਟਿਆਲਾ ਦੇ ਸੀਨੀਅਰ ਐਡਵੋਕੇਟ ਸਨ। ਜੋ ਬੜੇ ਪਰਉਪਕਾਰੀ ਦੇ ਤੌਰ 'ਤੇ ਜਾਣੇ ਜਾਂਦੇ ਸਨ ਤੇ ਹਰ ਵਿਅਕਤੀ ਦੀ ਮਦਦ ਕਰਦੇ ਸਨ। ਸਵ. ਪ੍ਰੇਮ ਕ੍ਰਿਸ਼ਨ ਪੱਲੀ ਵੀ ਜੱਜ ਬਣਨ ਤੋਂ ਪਹਿਲਾਂ ਪ੍ਰਸਿੱਧ ਐਡਵੋਕੇਟਾਂ 'ਚੋ ਇੱਕ ਸਨ। ਇੱਥੇ ਦੇ ਮਸ਼ਹੂਰ ਤੇ ਸੀਨੀਅਰ ਐਡਵੋਕੇਟ ਅਤੇ ਰੋਟਰੀ ਗ੍ਰੇਟਰ ਕੱਲਬ ਦੇ ਪ੍ਰਧਾਨ ਤੇ ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਹਰੀ ਨਰਾਇਣ ਮਹਿਸਮਪੂਰੀ ਨੇ ਜਸਟਿਸ ਪੱਲੀ ਦੀ ਸੁਪਰੀਮ ਕੋਰਟ ਦੇ ਜੱਜ ਦੇ ਤੌਰ 'ਤੇ ਨਿਯੁਕਤੀ ਦਾ ਸਵਾਗਤ ਕੀਤਾ। ਸਾਬਕਾ ਕੈਬਨਿਟ ਮੰਤਰੀ ਤੇ ਕਿਸਾਨ ਆਗੂ ਸੁਰਜੀਤ ਸਿੰਘ ਰੱਖੜਾ ਨੇ ਜਸਟਿਸ ਪੱਲੀ ਨੂੰ ਵਧਾਈ ਦਿੱਤੀ।

ਪਿਛਲੀ ਖ਼ਬਰ ਮਾਣੇਵਾਲ ਦੇ ਸਰਪੰਚ ਨੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਲਗਵਾਏ ਏ. ਸੀ. ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 'ਮੁੱਖ ਮੰਤਰੀ ਸਿਹਤ ਯੋਜਨਾ' ਦਾ ਵਿਸਤਾਰ, ਨਿੱਜੀ ਹਸਪਤਾਲਾਂ ਵਿਚ 17 ਹੋਰ ਇਲਾਜਾਂ ਨੂੰ ਮਨਜ਼ੂਰੀ-ਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।