06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਗੁਰਿੰਦਰਵੀਰ ਸਿੰਘ ਏਸ਼ਿਆਈ ਰਿਲੇਅ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਅਗਵਾਈ ਕਰਨਗੇ <br/>

ਅਜੀਤ ਡੈਸਕ 04-06-2026

ਨਵੀਂ ਦਿੱਲੀ, 3 ਜੂਨ (ਏਜੰਸੀ)-ਪੁਰਸ਼ਾਂ ਦੀ 100 ਮੀਟਰ ਦੌੜ ਦੇ ਰਾਸ਼ਟਰੀ ਰਿਕਾਰਡ ਧਾਰਕ ਗੁਰਿੰਦਰਵੀਰ ਸਿੰਘ 20 ਤੇ 21 ਜੂਨ ਨੂੰ ਚੀਨ ਦੇ ਸ਼ਾਂਗਿਯੂ 'ਚ ਹੋਣ ਵਾਲੀ ਦੂਸਰੀ ਏਸ਼ੀਆਈ ਰਿਲੇਅ ਚੈਂਪੀਅਨਸ਼ਿਪ ਭਾਰਤੀ ਦੀ 29 ਮੈਂਬਰੀ ਟੀਮ ਦੀ ਅਗਵਾਈ ਕਰਨਗੇ | ਭਾਰਤੀ ਅਥਲੈਟਿਕਸ ਫੈਡਰੇਸ਼ਨ (ਏ.ਐਫ.ਆਈ.) ਦੇ ਪ੍ਰਧਾਨ ਬਹਾਦੁਰ ਸਿੰਘ ਨੇ ਦੱਸਿਆ ਕਿ ਏ.ਐਫ.ਆਈ. ਦੁਆਰਾ ਚੁਣੀ ਗਈ ਭਾਰਤੀ ਟੀਮ ਦੇ ਮੈਂਬਰ ਸਾਰੇ 6 ਰਿਲੇਅ ਮੁਕਾਬਲਿਆਂ 'ਚ ਹਿੱਸਾ ਲੈਣਗੇ | ਏਸ਼ੀਆਈ ਰਿਲੇਅ ਚੈਂਪੀਅਨਸ਼ਿਪ ਦਾ ਤੀਸਰਾ ਐਡੀਸ਼ਨ ਚੰਡੀਗੜ੍ਹ 'ਚ ਕੀਤਾ ਜਾਵੇਗਾ | ਹਾਲ ਹੀ 'ਚ ਹਾਂਗਕਾਂਗ 'ਚ ਹੋਈ ਏਸ਼ੀਆਈ ਅਥਲੈਟਿਕਸ ਫੈਡਰੇਸ਼ਨ ਦੀ ਕੌਂਸਿਲ ਦੀ ਬੈਠਕ 'ਚ ਇਸ ਮਹਾਂਦੀਪੀ ਟੂਰਨਾਮੈਂਟ ਦੀ ਮੇਜਬਾਨੀ ਭਾਰਤ ਨੂੰ ਸੌਂਪੀ ਗਈ ਸੀ | ਚੀਨ 'ਚ ਹੋਣ ਵਾਲੇ ਇਸ ਟੂਰਨਾਮੈਂਟ 'ਚ ਪੁਰਸ਼ਾਂ ਦੀ 4 ਗੁਣਾ 100 ਮੀਟਰ ਤੇ 4 ਗੁਣਾ 400 ਮੀਟਰ ਰਿਲੇਅ ਅਤੇ ਔਰਤਾਂ ਦੀ 4 ਗੁਣਾ 100 ਮੀਟਰ ਤੇ 4 ਗੁਣਾ 400 ਮੀਟਰ ਰਿਲੇਅ ਮੁਕਾਬਲੇ ਸ਼ਾਮਿਲ ਹੋਣਗੇ | ਇਸ ਤੋਂ ਇਲਾਵਾ ਭਾਰਤੀ ਟੀਮ ਮਿਸ਼ਰਿਤ 4 ਗੁਣਾ 100 ਮੀਟਰ ਤੇ 4 ਗੁਣਾ 400 ਮੀਟਰ ਰਿਲੇਅ ਮੁਕਾਬਲਿਆਂ 'ਚ ਵੀ ਹਿੱਸਾ ਲਵੇਗੀ |

ਪਿਛਲੀ ਖ਼ਬਰ ਦਮਦਮੀ ਟਕਸਾਲ ਵਿਖੇ 42ਵੇਂ ਸ਼ਹੀਦੀ ਜੋੜ ਮੇਲੇ ਮੌਕੇ ਵਿਦੇਸ਼ਾਂ ਤੋਂ ਸੰਗਤਾਂ ਦੀ ਆਮਦ ਸ਼ੁਰੂ ਅਗਲੀ ਖ਼ਬਰ ਸੰਜੇ ਗੁਪਤਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।