ਨਵੀਂ ਦਿੱਲੀ, 24 ਅਕਤੂਬਰ (ਏਜੰਸੀ)-ਈ.ਡੀ. ਨੇ ਦਿੱਲੀ ਹਾਈ ਕੋਰਟ ਦੇ ਇਕ ਆਦੇਸ਼ ਖਿਲਾਫ਼ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਹਾਈ ਕੋਰਟ ਨੇ ਐਫ਼.ਡੀ.ਆਈ. ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ’ਚ ਨਿਊਜ਼ ਪੋਰਟਲ ‘ਨਿਊਜ਼ਕਲਿਕ’ ਅਤੇ ਇਸ ਦੇ ਐਡੀਟਰ ਇਨ ਚੀਫ਼ ਪ੍ਰਬੀਰ ਪੁਰਕਾਇਸਥ ਦੇ ਖਿਲਾਫ਼ ਦਰਜ ਹਵਾਲਾ ਰਾਸ਼ੀ ਮਾਮਲੇ ਨੂੰ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ’ਚ ਦਾਇਰ ਪਟੀਸ਼ਨ ’ਚ ਈ.ਡੀ. ਨੇ ਤਰਕ ਦਿੱਤਾ ਕਿ ਹਾਈ ਕੋਰਟ ਨੇ ਹਵਾਲਾ ਰਾਸ਼ੀ ਮਾਮਲੇ ਦੀ ਜਾਂਚ ਕੀਤੇ ਬਿਨਾਂ ਹੀ ਉਸ ਦੀ ਈ.ਸੀ.ਆਈ.ਆਰ. (ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ) ਨੂੰ ਰੱਦ ਕਰ ਦਿੱਤਾ। ਨਾਲ ਹੀ ਫੈਸਲਾ ਸੁਣਾਉਣ ’ਚ 5 ਮਹੀਨਿਆਂ ਦੀ ਦੇਰੀ ਵੀ ਹੋਈ। ਇਸ ਮਾਮਲੇ ਦੀ ਸੁਣਵਾਈ ਅਜੇ ਸੂਚੀਬੱਧ ਨਹੀਂ ਹੋਈ ਹੈ।