25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਭਾਰਤ ਵਲੋਂ ਰੁਦਰ ਐਮ-2 ਮਿਜ਼ਾਈਲਾਂ ਦਾ ਸਫ਼ਲਤਾਪੂਰਵਕ ਪ੍ਰੀਖਣ

ਅਜੀਤ ਡੈਸਕ 03-06-2026

ਨਵੀਂ ਦਿੱਲੀ, 2 ਜੂਨ (ਪੀ.ਟੀ.ਆਈ.)-ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਭਾਰਤੀ ਰੱਖਿਆ ਖੋਜ ਸੰਗਠਨ (ਡੀ.ਆਰ.ਡੀ.ਓ.) ਅਤੇ ਭਾਰਤੀ ਹਵਾਈ ਫ਼ੌਜ ਨੇ ਇਕ ਹਵਾਈ ਪਲੇਟਫਾਰਮ ਤੋਂ ਹਵਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀਆਂ ਰੁਦਰ ਐਮ-2 ਮਿਜ਼ਾਈਲਾਂ ਦੇ ਸਫ਼ਲ ਉਡਾਣ ਪ੍ਰੀਖਣ ਕੀਤੇ ਹਨ¢ ਮੰਤਰਾਲੇ ਨੇ ਕਿਹਾ ਕਿ ਮਿਜ਼ਾਈਲਾਂ ਦੀ ਰੇਂਜ ਲਗਭਗ 350 ਕਿਲੋਮੀਟਰ ਹੈ¢ ਰੁਦਰ ਐਮ-2 ਨੂੰ ਦੇਸੀ ਤਕਨੀਕ ਨਾਲ ਹੈਦਰਾਬਾਦ ਸਥਿਤ ਰਿਸਰਚ ਸੈਂਟਰ ਵਲੋਂ ਵਿਕਸਤ ਕੀਤਾ ਗਿਆ ਹੈ, ਜੋ ਕਿ ਡੀ.ਆਰ.ਡੀ.ਓ. ਦੀ ਨੋਡਲ ਪ੍ਰਯੋਗਸ਼ਾਲਾ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਿਜ਼ਾਈਲ ਦੇ ਸਫ਼ਲ ਉਡਾਣ ਪ੍ਰੀਖਣਾਂ ਲਈ ਡੀ.ਆਰ.ਡੀ.ਓ., ਭਾਰਤੀ ਹਵਾਈ ਫ਼ੌਜ, ਸੰਬੰਧਿਤ ਜਨਤਕ ਖੇਤਰ ਦੇ ਰੱਖਿਆ ਅਦਾਰਿਆਂ ਤੇ ਉਦਯੋਗਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ¢

ਪਿਛਲੀ ਖ਼ਬਰ ਸਰਕਾਰੀ ਸਕੂਲਾਂ ਦੇ 59 ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸ ਪ੍ਰੀਖਿਆ ਕੀਤੀ ਪਾਸ-ਹਰਜੋਤ ਸਿੰਘ ਬੈਂਸ, 11 ਜੇ.ਈ.ਈ. ਕੁਆਲੀ... ਅਗਲੀ ਖ਼ਬਰ ਵਪਾਰ ਸਮਝੌਤੇ ਸੰਬੰਧੀ ਭਾਰਤ-ਅਮਰੀਕਾ ਵਲੋਂ 3 ਦਿਨਾ ਗੱਲਬਾਤ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।