26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਕਾਨੂੰਨੀ ਪ੍ਰੀਕਿਰਿਆ ਰਾਹੀਂ ਲੜਾਈ ਲੜਨਗੇ ਮਜੀਠੀਆ-ਗਨੀਵ ਕੌਰ <br/>

ਅਜੀਤ ਡੈਸਕ 03-06-2026

ਚੰਡੀਗੜ੍ਹ, 2 ਜੂਨ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਬਿਕਰਮ ਸਿੰਘ ਮਜੀਠੀਆ ਖਿਲਾਫ ਕੀਤੀਆਂ ਗੁੰਮਰਾਹਕੁੰਨ ਤੇ ਗੈਰ ਜਿੰਮੇਵਾਰਾਨਾ ਟਿੱਪਣੀਆਂ ਦਾ ਠੋਕਵਾਂ ਜਵਾਬ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮਜੀਠੀਆ ਖਿਲਾਫ ਐਲ.ਓ.ਸੀ. ਦੀਆਂ ਗੱਲਾਂ ਕਰਕੇ ਮੁੱਖ ਮੰਤਰੀ ਲੋਕਾਂ ਨੂੰ ਗੁੰਮਰਾਹ ਕਰਨ ਦਾ ਡਰਾਮਾ ਨਾ ਕਰਨ | ਮਜੀਠੀਆ ਦਾ ਪਾਸਪੋਰਟ ਅਦਾਲਤ ਵਿਚ ਪਹਿਲਾਂ ਹੀ ਜਮਾ ਹੈ | ਉਨ੍ਹਾਂ ਕਿਹਾ ਕਿ ਮਜੀਠੀਆ ਨਾ ਕਿਤੇ ਭੱਜੇ ਹਨ ਨਾ ਭੱਜਣਗੇ, ਨਾ ਕਦੇ ਡਰੇ ਹਨ ਨਾ ਕਦੇ ਡਰਨਗੇ | ਉਹ ਕਾਨੂੰਨੀ ਹੱਕ ਦਾ ਇਸਤੇਮਾਲ ਕਰਦੇ ਹੋਏ ਆਪਣੇ ਵਕੀਲਾਂ ਨਾਲ ਰੁੱਝੇ ਹੋਏ ਹਨ | ਉਨ੍ਹਾਂ ਕਿਹਾ ਕਿ ਮਜੀਠੀਆ ਕਾਨੂੰਨੀ ਪ੍ਰੀਕਿਰਿਆ ਉੱਤੇ ਭਰੋਸਾ ਕਰਦੇ ਹਨ ਤੇ ਇਸ ਧੱਕੇਸ਼ਾਹੀ ਖਿਲਾਫ ਲੜ੍ਹਾਈ ਲੜਨਗੇ | ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਕਿ ਮੁੱਖ ਮੰਤਰੀ ਪੰਜਾਬ ਦੀ ਕਾਨੂੰਨ ਵਿਵਸਥਾ, ਸੂਬੇ 'ਚ ਫੈਲੇ ਭਿ੍ਸ਼ਟਾਚਾਰ, ਵੱਧ ਰਹੇ ਕਰਜ਼ੇ, ਗੈਂਗਸਟਰਵਾਦ, ਕਤਲੋ ਗਾਰਦ ਵੱਲ ਧਿਆਨ ਦੇਣ | ਉਨ੍ਹਾਂ ਕਿਹਾ ਕਿ ਮਜੀਠੀਆ ਹਮੇਸ਼ਾਂ ਹੱਕ ਸੱਚ ਦੀ ਲੜ੍ਹਾਈ ਲੜਦੇ ਆਏ ਹਨ ਜੋ ਪੰਜਾਬ ਤੇ ਪੰਜਾਬੀਆਂ ਲਈ ਹਮੇਸ਼ਾ ਜਾਰੀ ਰਹੇਗੀ |

ਪਿਛਲੀ ਖ਼ਬਰ ਰੋਹਿਤ ਤੇ ਹਾਰਦਿਕ ਨੂੰ ਸਾਬਤ ਕਰਨੀ ਪਵੇਗੀ ਆਪਣੀ ਫਿਟਨੈੱਸ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 7 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਹਰਸੁਹਿੰਦਰ ਪਾਲ ਸਿੰਘ ਬਰਾੜ ਨੂੰ ਡਾਇਰੈਕਟਰ, ਸਥਾਨਕ ਸਰਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।