26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੰਜਾਬ ਸਰਕਾਰ ਵਲੋਂ 7 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਹਰਸੁਹਿੰਦਰ ਪਾਲ ਸਿੰਘ ਬਰਾੜ ਨੂੰ ਡਾਇਰੈਕਟਰ, ਸਥਾਨਕ ਸਰਕਾਰ ਲਗਾਇਆ <br/>

ਅਜੀਤ ਡੈਸਕ 03-06-2026
ਚੰਡੀਗੜ੍ਹ, 2 ਜੂਨ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 7 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵਲੋਂ ਜਾਰੀ ਇਕ ਹੁਕਮ ਮੁਤਾਬਕ ਬਦਲੇ ਗਏ ਆਈ.ਏ.ਐਸ. ਅਧਿਕਾਰੀਆਂ ਵਿਚ ਮਨਜੀਤ ਸਿੰਘ ਬਰਾੜ ਨੂੰ ਸਕੱਤਰ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਲਗਾਇਆ ਗਿਆ ਹੈ | ਇਸੇ ਤਰ੍ਹਾਂ ਘਨਸ਼ਿਆਮ ਥੋਰੀ ਨੂੰ ਪ੍ਰਬੰਧਕੀ ਸਕੱਤਰ, ਸਥਾਨਕ ਸਰਕਾਰ ਵਿਭਾਗ, ਕੁਲਵੰਤ ਸਿੰਘ ਨੂੰ ਡਾਇਰੈਕਟਰ, ਉੱਚੇਰੀ ਸਿੱਖਿਆ, ਪੰਜਾਬ, ਸਾਕਸ਼ੀ ਸਾਹਨੀ ਨੂੰ ਮਿਸ਼ਨ ਡਾਇਰੈਕਟਰ, ਨੈਸ਼ਨਲ ਸਿਹਤ ਮਿਸ਼ਨ, ਪੰਜਾਬ ਤੇ ਵਾਧੂ ਚਾਰਜ ਮੁੱਖ ਪ੍ਰਸ਼ਾਸਕ, ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਿਟੀ, ਜਸਪ੍ਰੀਤ ਸਿੰਘ ਨੂੰ ਡਾਇਰੈਕਟਰ, ਉਦਯੋਗ ਤੇ ਵਣਜ ਅਤੇ ਵਾਧੂ ਚਾਰਜ ਮੈਨੇਜਿੰਗ ਡਾਇਰੈਕਟਰ, ਪੰਜਾਬ ਸੂਚਨਾ ਤੇ ਸੰਚਾਰ ਤਕਨੀਕ ਕਾਰਪੋਰੇਸ਼ਨ ਲਿਮਟਿਡ, ਹਰਸੁਹਿੰਦਰ ਪਾਲ ਸਿੰਘ ਬਰਾੜ ਨੂੰ ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ ਅਤੇ ਰੁਬਿੰਦਰਜੀਤ ਸਿੰਘ ਬਰਾੜ ਨੂੰ ਐਮ.ਡੀ. ਪੰਜਾਬ ਲਘੂ ਉਦਯੋਗ ਨਿਰਯਾਤ ਨਿਗਮ ਅਤੇ ਵਾਧੂ ਚਾਰਜ ਐਮ.ਡੀ., ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਅਤੇ ਵਾਧੂ ਚਾਰਜ ਵਧੀਕ ਸਕੱਤਰ, ਸਥਾਨਕ ਸਰਕਾਰ ਵਿਭਾਗ ਲਗਾਇਆ ਗਿਆ ਹੈ |

ਪਿਛਲੀ ਖ਼ਬਰ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਕਾਨੂੰਨੀ ਪ੍ਰੀਕਿਰਿਆ ਰਾਹੀਂ ਲੜਾਈ ਲੜਨਗੇ ਮਜੀਠੀਆ-ਗਨੀਵ ਕੌਰ <br/> ਅਗਲੀ ਖ਼ਬਰ ਮਜੀਠਾ ਥਾਣੇ ਦੀ ਹਿਰਾਸਤ 'ਤੇ ਹਾਈ ਕੋਰਟ ਸਖ਼ਤ ਸਰਕਾਰ ਨੂੰ ਅੱਜ ਜਵਾਬ ਦਾਖ਼ਲ ਕਰਨ ਦਾ ਦਿੱਤਾ ਸਮਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।