26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਖੇਤਰੀ ਤਣਾਅ ਵਿਚਕਾਰ ਪਾਕਿ ਵਿਦੇਸ਼ ਮੰਤਰੀ ਵਲੋਂ ਈਰਾਨੀ ਤੇ ਮਿਸਰ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ, ਪਾਕਿਸਤਾਨ ਨੇ ਜੰਗਬੰਦੀ ਬਣਾਈ ਰੱਖਣ ਦੀ ਮਹੱਤਤਾ 'ਤੇ ਦਿੱਤਾ ਜ਼ੋਰ <br/>

ਅਜੀਤ ਡੈਸਕ 03-06-2026

ਅੰਮਿ੍ਤਸਰ, 2 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਮੱਧ ਪੂਰਬ 'ਚ ਵਿਕਸਤ ਹੋ ਰਹੀ ਸੁਰੱਖਿਆ ਸਥਿਤੀ 'ਤੇ ਕੂਟਨੀਤਕ ਸੰਪਰਕ ਨੂੰ ਤੇਜ਼ ਕਰ ਦਿੱਤਾ ਹੈ | ਇਸ ਦੇ ਮੱਦੇਨਜ਼ਰ ਪਾਕਿ ਦੇ ਉੱਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਅਤੇ ਮਿਸਰ ਦੇ ਵਿਦੇਸ਼ ਮੰਤਰੀ ਡਾ: ਬਦਰ ਅਹਿਮਦ ਮੁਹੰਮਦ ਅਬ-ਦੇਲਤੀ ਨਾਲ ਵੱਖ-ਵੱਖ ਤੌਰ 'ਤੇ ਟੈਲੀਫ਼ੋਨ 'ਤੇ ਗੱਲਬਾਤ ਕੀਤੀ | ਇਹ ਗੱਲਬਾਤ ਨਵੀਨਤਮ ਖੇਤਰੀ ਵਿਕਾਸ, ਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ਅਤੇ ਵਧਦੇ ਅਸਥਿਰ ਵਾਤਾਵਰਨ 'ਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੀ ਮਹੱਤਤਾ 'ਤੇ ਕੇਂਦਿ੍ਤ ਰਹੀ | ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਦੇ ਅਨੁਸਾਰ ਇਸਹਾਕ ਡਾਰ ਨੇ ਮੌਜੂਦਾ ਖੇਤਰੀ ਸਥਿਤੀ ਅਤੇ ਆਪਸੀ ਹਿਤਾਂ ਦੇ ਮਾਮਲਿਆਂ 'ਤੇ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਗੱਲਬਾਤ ਰਾਹੀਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ | ਬੁਲਾਰੇ ਨੇ ਦਾਅਵਾ ਕੀਤਾ ਕਿ ਗੱਲਬਾਤ ਦੌਰਾਨ ਅਰਾਘਚੀ ਨੇ ਖੇਤਰੀ ਕੂਟਨੀਤੀ 'ਚ ਪਾਕਿ ਦੀ ਰਚਨਾਤਮਕ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਸ਼ਾਂਤੀ ਤੇ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ ਇਸਲਾਮਾਬਾਦ ਦੇ ਯਤਨਾਂ ਨੂੰ ਸਵੀਕਾਰ ਕੀਤਾ | ਈਰਾਨੀ ਵਿਦੇਸ਼ ਮੰਤਰੀ ਨੇ ਲੇਬਨਾਨ 'ਚ ਜੰਗਬੰਦੀ ਦੀ ਉਲੰਘਣਾ ਦੀ ਰਿਪੋਰਟ ਅਤੇ ਬੇਰੂਤ ਦੇ ਕੁਝ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਦੇ ਸੰਭਾਵਿਤ ਇਜ਼ਰਾਈਲੀ ਆਦੇਸ਼ਾਂ 'ਤੇ ਸਖ਼ਤ ਚਿੰਤਾ ਪ੍ਰਗਟ ਕੀਤੀ | ਉਨ੍ਹਾਂ ਨੇ ਖੇਤਰ 'ਚ ਤਣਾਅ ਦੇ ਹੋਰ ਵਾਧੇ ਨੂੰ ਰੋਕਣ ਲਈ ਕੂਟਨੀਤਕ ਪਹਿਲਕਦਮੀਆਂ ਨੂੰ ਜਾਰੀ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਇਕ ਵੱਖਰੀ ਟੈਲੀਫ਼ੋਨ ਗੱਲਬਾਤ 'ਚ ਇਸਹਾਕ ਡਾਰ ਅਤੇ ਮਿਸਰ ਦੇ ਵਿਦੇਸ਼ ਮੰਤਰੀ ਡਾ: ਬਦਰ ਅਹਿਮਦ ਮੁਹੰਮਦ ਅਬ-ਦੇਲਤੀ ਨੇ ਨਵੀਨਤਮ ਖੇਤਰੀ ਵਿਕਾਸ ਦੀ ਸਮੀਖਿਆ ਕੀਤੀ ਅਤੇ ਚੱਲ ਰਹੇ ਕੂਟਨੀਤਕ ਯਤਨਾਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ | ਦੋਵੇਂ ਵਿਦੇਸ਼ ਮੰਤਰੀ ਇਸ ਗੱਲ 'ਤੇ ਸਹਿਮਤ ਹੋਏ ਕਿ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਪਾਕਿ ਅਤੇ ਮਿਸਰ ਵਿਚਕਾਰ ਨਜ਼ਦੀਕੀ ਕੂਟਨੀਤਕ ਸੰਚਾਰ ਅਤੇ ਤਾਲਮੇਲ ਵਾਲੇ ਯਤਨ ਜ਼ਰੂਰੀ ਹਨ |

ਪਿਛਲੀ ਖ਼ਬਰ ਮਜੀਠਾ ਥਾਣੇ ਦੀ ਹਿਰਾਸਤ 'ਤੇ ਹਾਈ ਕੋਰਟ ਸਖ਼ਤ ਸਰਕਾਰ ਨੂੰ ਅੱਜ ਜਵਾਬ ਦਾਖ਼ਲ ਕਰਨ ਦਾ ਦਿੱਤਾ ਸਮਾਂ <br/> ਅਗਲੀ ਖ਼ਬਰ ਪਾਕਿ ਭਵਿੱਖ 'ਚ ਹੋਣ ਵਾਲੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰ-ਖ਼ਵਾਜਾ ਆਸਿਫ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।