26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਾਕਿ ਭਵਿੱਖ 'ਚ ਹੋਣ ਵਾਲੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰ-ਖ਼ਵਾਜਾ ਆਸਿਫ਼ <br/>

ਅਜੀਤ ਡੈਸਕ 03-06-2026

ਅੰਮਿ੍ਤਸਰ, 2 ਜੂਨ (ਸੁਰਿੰਦਰ ਕੋਛੜ)-ਭਾਰਤੀ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਦੇ ਆਪ੍ਰੇਸ਼ਨ ਸੰਧੂਰ 2.0 ਸੰਬੰਧੀ ਟਿੱਪਣੀਆਂ 'ਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪਾਕਿ ਭਵਿੱਖ 'ਚ ਹੋਣ ਵਾਲੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ | ਉਨ੍ਹਾਂ ਨੇ ਤਾਲਿਬਾਨ ਅਤੇ ਪਾਕਿ ਵਿਚਕਾਰ ਤਣਾਅ ਲਈ ਨਵੀਂ ਦਿੱਲੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਭਾਰਤ ਅਫ਼ਗਾਨਿਸਤਾਨ ਰਾਹੀਂ ਪ੍ਰੌਕਸੀ ਯੁੱਧ ਲੜ ਰਿਹਾ ਹੈ | ਖ਼ਵਾਜਾ ਨੇ ਸ਼ੇਖ਼ੀ ਮਾਰਦਿਆਂ ਕਿਹਾ ਕਿ ਭਾਰਤ ਨਾਲ ਪਿਛਲੀ ਵਾਰ ਜੋ ਹੋਇਆ ਉਸ ਨੇ ਉਸ ਤੋਂ ਸਬਕ ਨਹੀਂ ਸਿਖਿਆ ਹੈ | ਜੇਕਰ ਭਾਰਤ ਦੁਬਾਰਾ ਕੋਸ਼ਿਸ਼ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਬਦਲਾ ਲਿਆ ਜਾਵੇਗਾ | ਆਸਿਫ਼ ਨੇ ਇਹ ਬਿਆਨ ਭਾਰਤੀ ਫ਼ੌਜ ਮੁਖੀ ਦੀਆਂ ਉਨ੍ਹਾਂ ਟਿੱਪਣੀਆਂ ਦੇ ਜਵਾਬ 'ਚ ਦਿੱਤਾ, ਜਿਨ੍ਹਾਂ 'ਚ ਉਨ੍ਹਾਂ ਨੇ ਕਿਹਾ ਸੀ ਕਿ ਆਪ੍ਰੇਸ਼ਨ ਸੰਧੂਰ ਅਜੇ ਖ਼ਤਮ ਨਹੀਂ ਹੋਇਆ ਹੈ |

ਪਿਛਲੀ ਖ਼ਬਰ ਖੇਤਰੀ ਤਣਾਅ ਵਿਚਕਾਰ ਪਾਕਿ ਵਿਦੇਸ਼ ਮੰਤਰੀ ਵਲੋਂ ਈਰਾਨੀ ਤੇ ਮਿਸਰ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ, ਪਾਕਿਸਤਾਨ ਨੇ ਜੰ... ਅਗਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਦੀ ਹੜਤਾਲ ਲਗਾਤਾਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।