20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕਰਜ਼ੇ ਅਤੇ ਆਰ.ਬੀ.ਆਈ ਦੇ ਸਹਾਰੇ 'ਤੇ ਚੱਲ ਰਹੀਆਂ ਸਰਕਾਰਾਂ-ਰੰਧਾਵਾ

ਅਜੀਤ ਡੈਸਕ 24-05-2026

ਚੰਡੀਗੜ੍ਹ, 23 ਮਈ, (ਵਿਕਰਮਜੀਤ ਸਿੰਘ ਮਾਨ)-ਸੀਨੀਅਰ ਕਾਂਗਰਸ ਨੇਤਾ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਵਲੋਂ ਕੇਂਦਰ ਸਰਕਾਰ ਨੂੰ 2.87 ਲੱਖ ਕਰੋੜ ਦੇ ਰਿਕਾਰਡ ਸਰਪਲੱਸ ਟਰਾਂਸਫ਼ਰ 'ਤੇ ਸਵਾਲ ਉਠਾਏ ਹਨ। ਰੰਧਾਵਾ ਨੇ ਕਿਹਾ ਕਿ ਜੇਕਰ ਦੇਸ਼ ਦੀ ਆਰਥਿਕਤਾ ਸੱਚਮੁੱਚ ਮਜ਼ਬੂਤ ਹੈ, ਤਾਂ ਸਰਕਾਰ ਦੀ ਆਰ.ਬੀ.ਆਈ. ਸਰਪਲੱਸ 'ਤੇ ਵੱਧ ਰਹੀ ਨਿਰਭਰਤਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਲਾਭਅੰਸ਼ ਟਰਾਂਸਫ਼ਰ ਹੈ, ਜੋ ਦੇਸ਼ ਦੀ ਆਰਥਿਕ ਸਥਿਤੀ ਬਾਰੇ ਕਈ ਸਵਾਲ ਖੜ੍ਹੇ ਕਰਦਾ ਹੈ। ਰੰਧਾਵਾ ਨੇ ਸਵਾਲ ਕੀਤਾ ਕਿ ਰਿਕਾਰਡ ਸਰਪਲੱਸ ਦੇ ਬਾਵਜੂਦ ਆਮ ਲੋਕਾਂ ਨੂੰ ਮਹਿੰਗਾਈ, ਬੇਰੁਜ਼ਗਾਰੀ ਅਤੇ ਆਰਥਿਕ ਦਬਾਅ ਤੋਂ ਰਾਹਤ ਕਿਉਂ ਨਹੀਂ ਮਿਲ ਰਹੀ। ਰੰਧਾਵਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਰਥਿਕ ਸੁਧਾਰ ਦੀ ਬਜਾਏ ਉਧਾਰ ਲੈਣ ਅਤੇ ਅਸਥਾਈ ਸਰੋਤਾਂ 'ਤੇ ਵੱਧ ਤੋਂ ਵੱਧ ਨਿਰਭਰ ਕਰ ਰਹੀਆਂ ਹਨ।

ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਖੱਡੇ 'ਚ ਡਿੱਗੀ ਆਈ.ਆਈ.ਟੀ. ਰੋਪੜ ਦੇ ਲੈਬ ਟੈਕਨੀਸ਼ੀਅਨ ਦੀ ਮੌਤ <br/> ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।