20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਤੇਜ਼ ਰਫ਼ਤਾਰ ਕਾਰ ਖੱਡੇ 'ਚ ਡਿੱਗੀ ਆਈ.ਆਈ.ਟੀ. ਰੋਪੜ ਦੇ ਲੈਬ ਟੈਕਨੀਸ਼ੀਅਨ ਦੀ ਮੌਤ <br/>

ਅਜੀਤ ਡੈਸਕ 24-05-2026
ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ)- ਆਈ.ਆਈ.ਟੀ. ਰੋਪੜ ਰੋਡ 'ਤੇ ਬੀਤੀ ਰਾਤ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿਚ ਆਈ.ਆਈ.ਟੀ. ਰੋਪੜ ਦੇ ਸੀ.ਆਰ.ਐੱਫ. ਲੈਬ ਟੈਕਨੀਸ਼ੀਅਨ ਸਿਮਰਜੀਤ ਸਿੰਘ (35) ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਮੋਰਿੰਡਾ ਨੇੜਲੇ ਪਿੰਡ ਕਾਜਲਾ ਦਾ ਰਹਿਣ ਵਾਲਾ ਸੀ ਤੇ ਇਸ ਸਮੇਂ ਆਈ.ਆਈ.ਟੀ. ਕੈਂਪਸ ਵਿਚ ਰਹਿ ਰਿਹਾ ਸੀ | ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8:30 ਵਜੇ ਸਿਮਰਜੀਤ ਸਿੰਘ ਆਪਣੀ ਕਾਰ ਰਾਹੀਂ ਡਿਊਟੀ ਲਈ ਆਈ.ਆਈ.ਟੀ. ਕੈਂਪਸ ਵੱਲ ਜਾ ਰਿਹਾ ਸੀ | ਇਸ ਦੌਰਾਨ ਸੜਕ 'ਤੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਮਿੱਟੀ ਦਾ ਢੇਰ ਪਿਆ ਹੋਇਆ ਸੀ | ਤੇਜ਼ ਰਫ਼ਤਾਰ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਤਿੰਨ ਬਿਜਲੀ ਦੇ ਖੰਭਿਆਂ ਨੂੰ ਤੋੜਦੀ ਹੋਈ ਡੂੰਘੇ ਖੱਡੇ ਵਿਚ ਜਾ ਡਿੱਗੀ | ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ | ਘਟਨਾ ਤੋਂ ਬਾਅਦ ਉੱਥੋਂ ਲੰਘ ਰਹੇ ਰਾਹਗੀਰਾਂ ਨੇ ਭਾਰੀ ਮੁਸ਼ੱਕਤ ਨਾਲ ਲਾਸ਼ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਤੇ ਨਜ਼ਦੀਕੀ ਨਿੱਜੀ ਹਸਪਤਾਲ ਪਹੁੰਚਾਇਆ | ਬਾਅਦ ਵਿਚ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੜਕ 'ਤੇ ਪਈ ਮਿੱਟੀ ਕਾਰਨ ਗੱਡੀ ਦਾ ਸੰਤੁਲਨ ਵਿਗੜਿਆ, ਜਿਸ ਨਾਲ ਇਹ ਹਾਦਸਾ ਵਾਪਰਿਆ | ਪਰਿਵਾਰ ਵਲੋਂ ਪੁਲਿਸ ਨੂੰ ਬਿਆਨ ਦਰਜ ਕਰਵਾ ਦਿੱਤੇ ਗਏ ਹਨ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ

ਪਿਛਲੀ ਖ਼ਬਰ ਮਾਮਲਾ ਉਸਾਰੀ ਰੁਕਵਾਉਣ ਦਾ ਬੀ.ਬੀ.ਐਮ.ਬੀ. ਅਧਿਕਾਰੀ ਤੇ ਇਲਾਕਾ ਵਾਸੀ ਹੋਏ ਆਹਮੋ ਸਾਹਮਣੇ, ਸਥਿਤੀ ਬਣੀ ਤਣਾਅਪੂਰਨ ਅਗਲੀ ਖ਼ਬਰ ਕਰਜ਼ੇ ਅਤੇ ਆਰ.ਬੀ.ਆਈ ਦੇ ਸਹਾਰੇ 'ਤੇ ਚੱਲ ਰਹੀਆਂ ਸਰਕਾਰਾਂ-ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।