13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪਤਨੀ ਤੋਂ ਦੁਖੀ ਫ਼ੌਜੀ ਵਲੋਂ ਲਾਈਵ ਹੋ ਕੇ ਖੁਦਕੁਸ਼ੀ

ਅਜੀਤ ਡੈਸਕ 24-05-2026

ਬਟਾਲਾ, 23 ਮਈ (ਸਤਿੰਦਰ ਸਿੰਘ)-ਪਤਨੀ ਵਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤੇ ਜਾਣ 'ਤੇ ਇਕ ਫੌਜੀ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ | ਬਟਾਲਾ ਨਜ਼ਦੀਕ ਪਿੰਡ ਛਿੱਤ ਵਾਸੀ ਮਿ੍ਤਕ ਫੌਜੀ ਕੰਵਲਜੀਤ ਸਿੰਘ ਦੀ ਮਾਤਾ ਸੁਰਜੀਤ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਲੜਕਾ ਕੰਵਲਜੀਤ ਸਿੰਘ 17 ਸਿੱਖ ਰੈਜੀਂਮੇਟ ਜੈਪੁਰ ਵਿਖੇ ਤਾਇਨਾਤ ਸੀ ਤੇ ਹੁਣ ਉਸ ਨੂੰ ਜ਼ਬਲਪੁਰ ਵਿਖੇ ਆਰਜ਼ੀ ਤੌਰ 'ਤੇ ਭੇਜਿਆ ਗਿਆ ਸੀ | ਕੰਵਲਜੀਤ ਸਿੰੰਘ ਦਾ ਵਿਆਹ ਫਰਵਰੀ 2026 ਨੂੰ ਸਰਬਜੀਤ ਕੌਰ ਨਾਲ ਹੋਇਆ ਸੀ | ਵਿਆਹ ਤੋਂ ਕਰੀਬ ਡੇਢ ਮਹੀਨੇ ਬਾਅਦ ਸਰਬਜੀਤ ਆਪਣੇ ਕਥਿਤ ਪ੍ਰੇਮੀ ਨਾਲ ਘਰੋਂ ਫਰਾਰ ਹੋ ਗਈ, ਜਿਸ ਸੰਬੰਧੀ ਮੇਰੇ ਪੁੱਤਰ ਵਲੋਂ ਸੰਬੰਧਿਤ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਸੀ | ਇਸ ਤੋਂ ਬਾਅਦ ਉਸ ਦਾ ਲੜਕਾ ਆਪਣੀ ਯੂਨਿਟ ਵਿਚ ਡਿਊੁਟੀ 'ਤੇ ਚਲਾ ਗਿਆ | ਹੁਣ ਬੀਤੇ ਸ਼ੁੱਕਰਵਾਰ ਨੂੰ ਯੂਨਿਟ ਤੋਂ ਫੋਨ ਆਇਆ ਸੀ ਕਿ ਕੰਵਲਜੀਤ ਸਿੰਘ ਨੇ ਸ਼ੋਸਲ ਮੀਡੀਆ 'ਤੇ ਲਾਈਵ ਹੋ ਕੇ ਆਪਣੀ ਪਤਨੀ ਤੇ ਕੁਝ ਵਿਅਕਤੀਆਂ ਵਲੋਂ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦਿਆਂ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ ਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ | ਫ਼ੌਜੀ ਕੰਵਲਜੀਤ ਸਿੰਘ ਦਾ ਸੰਸਕਾਰ ਪਿੰਡ ਛਿੱਤ 'ਚ ਕਰ ਦਿੱਤਾ ਗਿਆ ਹੈ ਅਤੇ ਇਸ ਮੌਤ ਨਾਲ ਪਿੰਡ 'ਚ ਸੋਗ ਦੀ ਲਹਿਰ ਹੈ |

ਪਿਛਲੀ ਖ਼ਬਰ ਪੇਪਰਾਂ ਵਿਚੋਂ ਨੰਬਰ ਘੱਟ ਆਉਣ 'ਤੇ 15 ਸਾਲ ਦੇ ਬੱਚੇ ਵਲੋਂ ਖੁਦਕੁਸ਼ੀ ਅਗਲੀ ਖ਼ਬਰ ਪੰਜਾਬ ਭਰ ਦੇ ਮਗਨਰੇਗਾ ਕਰਮਚਾਰੀ ਪਿਛਲੇ ਛੇ ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।