13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬੀਬਾ ਜੈਇੰਦਰ ਕੌਰ ਵਲੋਂ ਭਾਜਪਾ ਮਹਿਲਾ ਮੋਰਚਾ ਦੀ ਨਵੀਂ ਸੂਬਾ ਟੀਮ ਦਾ ਐਲਾਨ

ਚੰਡੀਗੜ੍ਹ, 12 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਭਾਜਪਾ (ਮਹਿਲਾ ਮੋਰਚਾ) ਦੀ ਸੂਬਾ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ 31 ਅਹੁਦੇਦਾਰਾਂ ਨੂੰ ਵੱਖ-ਵੱਖ ਸੰਗਠਨਾਤਮਕ ਜ਼ਿੰਮੇਵਾਰੀਆਂ ਸੌਂਪੀਆਂ ਹਨ। ਇਨ੍ਹਾਂ ਵਿਚ ਸੂਬਾ ਮੀਤ ਪ੍ਰਧਾਨਾਂ, ਜਨਰਲ ਸਕੱਤਰਾਂ, ਸਕੱਤਰਾਂ ਤੋਂ ਇਲਾਵਾ ਬੁਲਾਰੇ, ਸੋਸ਼ਲ ਮੀਡੀਆ, ਆਈ.

ਅਜੀਤ ਡੈਸਕ 13-09-2026
ਚੰਡੀਗੜ੍ਹ, 12 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਭਾਜਪਾ (ਮਹਿਲਾ ਮੋਰਚਾ) ਦੀ ਸੂਬਾ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ 31 ਅਹੁਦੇਦਾਰਾਂ ਨੂੰ ਵੱਖ-ਵੱਖ ਸੰਗਠਨਾਤਮਕ ਜ਼ਿੰਮੇਵਾਰੀਆਂ ਸੌਂਪੀਆਂ ਹਨ। ਇਨ੍ਹਾਂ ਵਿਚ ਸੂਬਾ ਮੀਤ ਪ੍ਰਧਾਨਾਂ, ਜਨਰਲ ਸਕੱਤਰਾਂ, ਸਕੱਤਰਾਂ ਤੋਂ ਇਲਾਵਾ ਬੁਲਾਰੇ, ਸੋਸ਼ਲ ਮੀਡੀਆ, ਆਈ.ਟੀ. ਅਤੇ ਲੀਗਲ ਸੈੱਲ ਨਾਲ ਸਬੰਧਿਤ ਅਹੁਦੇ ਵੀ ਸ਼ਾਮਲ ਹਨ। ਜਾਰੀ ਸੂਚੀ ਅਨੁਸਾਰ ਜੀਤ ਕੌਰ ਸੰਧੂ (ਅੰਮ੍ਰਿਤਸਰ), ਰਾਸ਼ੀ ਅਗਰਵਾਲ (ਲੁਧਿਆਣਾ), ਆਭਾ ਬਾਂਸਲ (ਮੁਹਾਲੀ), ਸ਼ਸ਼ੀ ਬਾਲਾ (ਫ਼ਿਰੋਜ਼ਪੁਰ), ਮੋਨਾ ਕਟਾਰੀਆ (ਫ਼ਾਜ਼ਿਲਕਾ), ਬਲਵਿੰਦਰ ਕੌਰ (ਅਟਾਰੀ), ਗਗਨ ਸ਼ੇਰ ਗਿੱਲ (ਪਟਿਆਲਾ) ਅਤੇ ਡਾ. ਕਨਿਕਾ ਜਿੰਦਲ (ਲੁਧਿਆਣਾ) ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਅੰਬਿਕਾ ਖੰਨਾ (ਬਟਾਲਾ), ਮਨਿੰਦਰ ਕੌਰ (ਮੋਗਾ) ਅਤੇ ਸ਼ੀਨੂ ਚੁੱਘ (ਲੁਧਿਆਣਾ) ਨੂੰ ਸੂਬਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਗੀਤਾ ਸੇਤੀਆ (ਪਟਿਆਲਾ ਉੱਤਰੀ), ਰਾਜਵਿੰਦਰ ਕੌਰ (ਫ਼ਿਰੋਜ਼ਪੁਰ), ਮੇਜਰ ਅੰਜੂ ਬਾਲਾ ਸਿੰਘ (ਸ੍ਰੀ ਚਮਕੌਰ ਸਾਹਿਬ), ਭਾਵਨਾ ਮਹਾਜਨ (ਮਲੇਰਕੋਟਲਾ), ਮਮਤਾ ਜੈਨ (ਬਠਿੰਡਾ), ਨਿੱਕੀ ਸ਼ਰਮਾ (ਫਗਵਾੜਾ), ਸਤਿੰਦਰ ਮਨਚੰਦਾ (ਅੰਮ੍ਰਿਤਸਰ) ਅਤੇ ਮਿੰਨੀ (ਖੰਨਾ) ਨੂੰ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਮਿੱਲੀ ਗਰਗ (ਮੁਹਾਲੀ) ਨੂੰ ਦਫ਼ਤਰ ਸਕੱਤਰ, ਹੇਮਲਤਾ ਵਿਗ (ਹੁਸ਼ਿਆਰਪੁਰ) ਨੂੰ ਸੋਸ਼ਲ ਮੀਡੀਆ ਕਨਵੀਨਰ ਅਤੇ ਵੀਨਾ ਗਰਗ (ਬਠਿੰਡਾ) ਨੂੰ ਸੋਸ਼ਲ ਮੀਡੀਆ ਕੋ-ਕਨਵੀਨਰ ਬਣਾਇਆ ਗਿਆ ਹੈ। ਮੰਜੂ ਮਿੱਤਲ (ਮਾਨਸਾ) ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੂਚੀ ਅਨੁਸਾਰ ਸ਼ੈਲੀ ਖੰਨਾ (ਜਲੰਧਰ) ਨੂੰ ਮੁੱਖ ਬੁਲਾਰੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਰਮਾ ਪੁਰੀ, ਸੀਮਾ ਸ਼ਰਮਾ (ਪਟਿਆਲਾ) ਅਤੇ ਜਸਵਿੰਦਰ ਕੌਰ (ਫਗਵਾੜਾ) ਨੂੰ ਬੁਲਾਰੇ ਨਿਯੁਕਤ ਕੀਤਾ ਗਿਆ ਹੈ। ਵੀਨੂ ਗੋਇਲ (ਬਠਿੰਡਾ) ਨੂੰ ਆਈ.ਟੀ. ਕਨਵੀਨਰ ਅਤੇ ਸੋਨੀਆ ਨੱਯਰ (ਬਠਿੰਡਾ) ਨੂੰ ਆਈ.ਟੀ. ਕੋ-ਕਨਵੀਨਰ ਬਣਾਇਆ ਗਿਆ ਹੈ। ਐਡਵੋਕੇਟ ਨਿਸ਼ਾ ਰਿਸ਼ੀ (ਪਟਿਆਲਾ) ਨੂੰ ਲੀਗਲ ਸੈੱਲ ਕਨਵੀਨਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਹਿਲਾ ਮੋਰਚਾ ਦੀਆਂ ਸੰਗਠਨਾਤਮਕ ਗਤੀਵਿਧੀਆਂ ਨੂੰ ਹੋਰ ਸਰਗਰਮ ਕਰਨ ਅਤੇ ਮਹਿਲਾ ਵਰਗ ਤੱਕ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਪਹੁੰਚਾਉਣ ਵਿਚ ਇਨ੍ਹਾਂ ਅਹੁਦੇਦਾਰਾਂ ਦੀ ਅਹਿਮ ਭੂਮਿਕਾ ਰਹਿਣ ਦੀ ਉਮੀਦ ਹੈ।
ਪਿਛਲੀ ਖ਼ਬਰ ਸੰਸਦ ਮੈਂਬਰ ਅਨੁਰਾਗ ਸ਼ਰਮਾ ਦੀ ਪਹਿਲ ਨਾਲ ਕੱਟੇ ਬੁੱਲਾਂ ਤੇ ਤਾਲੂ ਦਾ ਮੁਫ਼ਤ ਇਲਾਜ ਅਗਲੀ ਖ਼ਬਰ ਬੀ.ਐਸ.ਐਫ. ਵਲੋਂ 2 ਪਿਸਤੌਲ, ਜ਼ਿੰਦਾ ਕਾਰਤੂਸ ਤੇ 2.4 ਕਿਲੋ ਅਫੀਮ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।