21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਫਿਰੋਜ਼ਪੁਰ ਦਿਹਾਤੀ ਦੇ ਕਾਂਗਰਸ ਇੰਚਾਰਜ ਆਸ਼ੂ ਬੰਗੜ 'ਤੇ ਹੋਇਆ ਹਮਲਾ

ਅਜੀਤ ਡੈਸਕ 17-05-2026

ਕਾਂਗਰਸੀ ਆਗੂਆਂ ਨੇ ਚੌਕ 'ਚ ਧਰਨਾ ਮਾਰ ਕੇ ਆਵਾਜਾਈ ਕੀਤੀ ਠੱਪ
ਤਲਵੰਡੀ ਭਾਈ, 16 ਮਈ (ਕੁਲਜਿੰਦਰ ਸਿੰਘ ਗਿੱਲ)-ਨਗਰ ਪੰਚਾਇਤ ਮੁੱਦਕੀ ਦੀਆਂ ਚੋਣਾਂ ਲਈ ਇੱਥੇ ਮਾਰਕੀਟ ਕਮੇਟੀ ਦਫਤਰ ਵਿਖੇ ਰਿਟਰਨਿੰਗ ਅਫਸਰ ਕੋਲ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਏ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਕਾਂਗਰਸ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ 'ਤੇ ਅੱਜ ਕੁਝ ਵਿਅਕਤੀਆਂ ਵਲੋਂ ਹਮਲਾ ਕਰ ਦਿੱਤਾ ਗਿਆ | ਇਸ ਹਮਲੇ ਦੌਰਾਨ ਆਸ਼ੂ ਬੰਗੜ ਦੇ ਸਿਰ ਉੱਪਰ ਡੂੰਘੀ ਸੱਟ ਲੱਗੀ ਹੈ, ਜਦਕਿ ਇਕ ਔਰਤ ਦੀ ਲੱਤ ਟੁੱਟ ਜਾਣ ਦਾ ਵੀ ਸਮਾਚਾਰ ਹੈ | ਇਸ ਘਟਨਾਕ੍ਰਮ ਤੋਂ ਬਾਅਦ ਗ਼ੁੱਸੇ ਵਿਚ ਆਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਤਲਵੰਡੀ ਭਾਈ ਦੇ ਮੇਨ ਚੌਕ ਵਿੱਚ ਧਰਨਾ ਮਾਰ ਦਿੱਤਾ ਗਿਆ ਅਤੇ ਵਲੋਂ ਫਿਰੋਜ਼ਪੁਰ ਲੁਧਿਆਣਾ ਮਾਰਗ ਉੱਪਰ ਆਵਾਜਾਈ ਠੱਪ ਕਰ ਦਿੱਤੀ | ਜਾਣਕਾਰੀ ਅਨੁਸਾਰ ਨਗਰ ਪੰਚਾਇਤ ਮੁੱਦਕੀ ਦੀਆਂ ਚੋਣਾਂ ਲਈ ਆਸ਼ੂ ਬੰਗੜ ਆਪਣੇ ਕੁਝ ਸਾਥੀਆਂ ਸਮੇਂ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਏ ਸਨ | ਇਸ ਦੌਰਾਨ ਉਹ ਮਾਰਕੀਟ ਕਮੇਟੀ ਦਫਤਰ ਜਾਣ ਲਈ ਦਾਣਾ ਮੰਡੀ ਦੇ ਗੇਟ 'ਤੇ ਪੁੱਜੇ ਤਾਂ ਉੱਥੇ ਹੋਏ ਝਗੜੇ ਦੌਰਾਨ ਆਸ਼ੂ ਬੰਗੜ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਜਦਕਿ ਇਸ ਦੌਰਾਨ ਆਸ਼ੂ ਬੰਗੜ ਦੇ ਵੀ ਸੱਟ ਲੱਗ ਗਈ | ਧਰਨੇ ਵਿਚ ਬੈਠੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਅਤੇ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਦੱਸਿਆ ਕਿ ਸੱਤਾ ਧਿਰ ਵਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਕ ਗੈਂਗਸਟਰ ਵਲੋਂ ਉਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਜੋ ਨਗਰ ਪੰਚਾਇਤ ਮੁਦਕੀ ਦੀ ਚੋਣ ਲਈ ਕਾਂਗਰਸ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਤੋਂ ਰੋਕਿਆ ਜਾ ਸਕੇ |

ਪਿਛਲੀ ਖ਼ਬਰ ਭਲਾਈ ਮੰਚ ਪਮਾਲ ਨੂੰ ਵਣ ਵਿਭਾਗ ਅਧੀਨ ਨਰਸਰੀ ਬੱਦੋਵਾਲ ਵਲੋਂ ਬੂਟੇ ਦੇਣ ਤੋਂ ਨਾਂਹ ਕਿਉਂ? ਅਗਲੀ ਖ਼ਬਰ ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਨੂੰ ਫਿਨਲੈਂਡ ਲਈ ਕੀਤਾ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।