21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੜਕ ਹਾਦਸੇ ਵਿਚ 2 ਭੈਣਾਂ ਸਮੇਤ 3 ਮੌਤਾਂ, ਟਰੱਕ ਡਰਾਈਵਰ ਕਾਬੂ

ਅਜੀਤ ਡੈਸਕ 17-05-2026

ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਊਨਾ ਮਾਰਗ 'ਤੇ ਹੋਏ ਸੜਕ ਹਾਦਸੇ 'ਚ ਪਿਤਾ ਨਾਲ ਜਾ ਰਹੀਆਂ ਲੜਕੀਆਂ ਤੇ ਰਿਸ਼ਤੇ 'ਚ ਲਗਦੇ ਭਰਾ ਦੀ ਮੌਤ ਹੋ ਗਈ | ਤਿੰਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ 'ਚ ਰੱਖਣ ਦੇ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਪੀੜਤ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਟਰੱਕ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਮੁਤਾਬਿਕ ਹਿਮਾਚਲ ਦੇ ਜ਼ਿਲ੍ਹਾ ਊੁਨਾ ਦੇ ਪਿੰਡ ਲਾਲ ਸਿੰਗਾ ਦੇ ਵਾਸੀ ਸੋਨੂੰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਮੋਟਰਸਾਈਕਲ 'ਤੇ ਆਪਣੀਆਂ 2 ਲੜਕੀਆਂ ਸੋਨੀਆ (12), ਮੀਨਾਕਸ਼ੀ (8) ਤੇ ਆਪਣੇ ਸਾਲੇ ਦੇ 18 ਸਾਲ ਦੇ ਬੇਟੇ ਕਿਸ਼ਨ ਪਾਲ ਉਰਫ਼ ਸੂਰਜ ਦੇ ਨਾਲ ਮੋਟਰਸਾਈਕਲ 'ਤੇ ਪਿੰਡ ਤੋਂ ਹੁਸ਼ਿਆਰਪੁਰ ਵੱਲ ਨੂੰ ਜਾ ਰਿਹਾ ਸੀ | ਇਸ ਦੌਰਾਨ ਜਦੋਂ ਉਹ ਵਨਖੰਡੀ ਕੋਲ ਪਹੁੰਚੇ ਤਾਂ ਉਥੋਂ ਲੰਘ ਰਹੇ ਇਕ ਟਰੱਕ ਡਰਾਈਵਰ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ | ਉਸ ਨੇ ਦੱਸਿਆ ਕਿ ਇਸ ਦੌਰਾਨ ਉਹ ਸਾਰੇ ਸੜਕ 'ਤੇ ਡਿਗ ਪਏ | ਡੂੰਘੀਆਂ ਸੱਟਾਂ ਲੱਗਣ ਦੇ ਕਾਰਨ ਉਸ ਦੀਆਂ ਦੋਵੇਂ ਲੜਕੀਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਉਸ ਦੇ ਸਾਲੇ ਦੇ ਲੜਕੇ ਨੂੰ ਗੰਭੀਰ ਹਾਲਤ 'ਚ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ | ਪੁਲਿਸ ਨੇ ਮਾਮਲਾ ਦਰਜ ਕਰਕੇ ਡਰਾਈਵਰ ਗੁਰਦੇਵ ਸਿੰਘ ਵਾਸੀ ਧਨੋਲਾ ਜ਼ਿਲ੍ਹਾ ਲੁਧਿਆਣਾ ਨੂੰ ਗਿ੍ਫ਼ਤਾਰ ਕਰਕੇ ਟਰੱਕ ਨੂੰ ਕਬਜ਼ੇ 'ਚ ਲੈ ਲਿਆ ਹੈ |

ਪਿਛਲੀ ਖ਼ਬਰ ਬੋਰਵੈੱਲ 'ਚ ਡਿੱਗੇ ਗੁਰਕਰਨ ਸਿੰਘ ਨੂੰ 9 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਸੁਰੱਖਿਅਤ ਕੱਢਿਆ ਬਾਹਰ <br/> ਅਗਲੀ ਖ਼ਬਰ ਐਨ.ਓ.ਸੀ. ਨੂੰ ਲੈ ਕੇ ਮਜੀਠੀਆ ਨੇ ਸੂਬਾ ਚੋਣ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।