ਅਬੋਹਰ, 16 ਮਈ (ਵਿਵੇਕ ਹੂੜੀਆ)-ਨਗਰ ਨਿਗਮ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਅਬੋਹਰ ਦੇ 50 ਵਾਰਡਾਂ ਦੇ ਕਰੀਬ 200 ਉਮੀਦਵਾਰ ਆਪਣੇ ਸਮਰਥਕਾਂ ਸਮੇਤ ਐਸ.ਡੀ.ਐਮ. ਦਫ਼ਤਰ ਪਹੁੰਚੇ ਹੋਏ ਸਨ | ਇਸ ਦੌਰਾਨ ਭੀੜ ਬੇਕਾਬੂ ਹੋ ਗਈ ਅਤੇ ਕੁੱਝ ਲੋਕਾਂ ਨੇ ਗੇਟ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕਰਦਿਆਂ ਜ਼ਬਰਨ ਅੰਦਰ ਵੜਨ ਦੀ ਕੋਸ਼ਿਸ਼ ਕੀਤੀ | ਇਸੇ ਹੰਗਾਮੇ ਦੌਰਾਨ ਗੱਲ ਇੰਨੀ ਵਧ ਗਈ ਕਿ ਇਕ ਅÏਰਤ ਨੇ ਇਕ ਨੌਜਵਾਨ ਨੂੰ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਮਾਹੌਲ ਹੋਰ ਗਰਮਾ ਗਿਆ ਅਤੇ ਭਾਜਪਾ ਤੇ 'ਆਪ' ਸਮਰਥਕਾਂ ਨੇ ਇਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਮਾਹੌਲ ਵਿਗੜਦਾ ਦੇਖ ਕੇ ਡੀ.ਐਸ.ਪੀ. ਹਰੀਸ਼ ਕੁਮਾਰ ਤੁਰੰਤ ਮੌਕੇ 'ਤੇ ਪਹੁੰਚੇ ਤੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ | ਡੀ.ਐਸ.ਪੀ. ਨੇ ਦੱਸਿਆ ਕਿ ਇਕੋ ਦਿਨ ਸਾਰੇ ਉਮੀਦਵਾਰਾਂ ਦੇ ਪਹੁੰਚਣ ਕਾਰਨ ਭੀੜ ਜ਼ਿਆਦਾ ਹੋ ਗਈ ਸੀ, ਜਿਸ ਕਾਰਨ ਕੁੱਝ ਸਮੇਂ ਲਈ ਹਲਕੀ ਝੜਪ ਹੋਈ |