04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

'ਸ਼ੁਕਰਾਨਾ ਯਾਤਰਾ' ਆਪਣੀ ਵਾਹ-ਵਾਹ ਖੱਟਣ ਵਾਸਤੇ ਨਾਟਕ ਬਾਜ਼ੀ-ਵੜਿੰਗ

ਅਜੀਤ ਡੈਸਕ 09-05-2026

ਚੰਡੀਗੜ੍ਹ, 8 ਮਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਦੀ 'ਸ਼ੁਕਰਾਨਾ ਯਾਤਰਾ' ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ 'ਤੇ ਤੰਜ ਕੱਸਦਿਆਂ ਕਿਹਾ ਕਿ 'ਆਪ' ਨੂੰ ਅਸਲੀਅਤ ਵਿਚ ਪੰਜਾਬ ਨੂੰ ਬਰਬਾਦ ਕਰਨ, ਖ਼ਾਸ ਕਰਕੇ ਨਸ਼ਿਆਂ ਅਤੇ ਗੈਂਗਸਟਰ ਕਲਚਰ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਤਬਾਹ ਕਰਨ ਲਈ 'ਪਸ਼ਚਾਤਾਪ ਯਾਤਰਾ' ਕੱਢਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 'ਸ਼ੁਕਰਾਨਾ ਯਾਤਰਾ' 'ਆਪ' ਦੀ ਆਪਣੀ ਵਾਹ-ਵਾਹ ਖੱਟਣ ਵਾਸਤੇ ਇਕ ਨਾਟਕ ਬਾਜ਼ੀ ਹੈ, ਜਿਸ ਰਾਹੀਂ ਉਹ ਕੁੱਝ ਨਾ ਕਰਕੇ ਵੀ ਲਾਹਾ ਲੈਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ 'ਆਪ' ਇਹ ਦਿਖਾਉਣਾ ਚਾਹੁੰਦੀ ਹੈ, ਜਿਵੇਂ ਕਿ ਸਖ਼ਤ ਬੇਅਦਬੀ ਵਿਰੋਧੀ ਕਾਨੂੰਨ ਬਣਾਉਣ ਵਾਲੀ ਉਹ ਪਹਿਲੀ ਸਰਕਾਰ ਹੋਵੇ।

ਪਿਛਲੀ ਖ਼ਬਰ ਡਾ. ਰਵਜੋਤ ਸਿੰਘ ਵਲੋਂ 6.5 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ ਅਗਲੀ ਖ਼ਬਰ ਸੰਸਦ ਮੈਂਬਰ ਸਾਹਨੀ ਜਲੰਧਰ ਧਮਾਕੇ ਦੇ ਪੀੜਤ ਨੂੰ ਦੇਣਗੇ ਨਵਾਂ ਮੋਟਰਸਾਈਕਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।