04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੰਸਦ ਮੈਂਬਰ ਸਾਹਨੀ ਜਲੰਧਰ ਧਮਾਕੇ ਦੇ ਪੀੜਤ ਨੂੰ ਦੇਣਗੇ ਨਵਾਂ ਮੋਟਰਸਾਈਕਲ

ਅਜੀਤ ਡੈਸਕ 09-05-2026

ਜਲੰਧਰ, 8 ਮਈ (ਅਜੀਤ ਬਿਊਰੋ)-ਰਾਜ ਸਭਾ ਦੇ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਜਲੰਧਰ 'ਚ ਬੀ. ਐਸ. ਐਫ. ਹੈੱਡਕੁਆਰਟਰ ਨੇੜੇ ਹੋਏ ਧਮਾਕੇ ਵਿਚ ਜ਼ਖਮੀ ਹੋਏ ਨੌਜਵਾਨ ਡਿਲੀਵਰੀ ਵਰਕਰ ਗੁਰਪ੍ਰੀਤ ਸਿੰਘ ਨੂੰ ਸਹਾਇਤਾ ਪ੍ਰਧਾਨ ਕੀਤੀ। ਡਾ. ਸਾਹਨੀ ਨੇ ਗੁਰਪ੍ਰੀਤ ਦੇ ਪਿਤਾ ਕਸ਼ਮੀਰ ਸਿੰਘ ਨਾਲ ਗੱਲਬਾਤ ਕੀਤੀ ਤੇ ਗੁਰਪ੍ਰੀਤ ਦੀ ਸਿਹਤ ਬਾਰੇ ਪੁਛਿਆ। ਡਾ. ਸਾਹਨੀ ਨੇ ਦੱਸਿਆ ਕਿ ਉਹ ਨਿੱਜੀ ਤੌਰ 'ਤੇ 1.25 ਲੱਖ ਰੁਪਏ ਦੀ ਨਵੀਂ ਮੋਟਰਸਾਈਕਲ ਪ੍ਰਦਾਨ ਕਰਨਗੇ ਤਾਂ ਜੋ ਗੁਰਪ੍ਰੀਤ ਨੂੰ ਜਲਦੀ ਤੋਂ ਜਲਦੀ ਆਪਣੀ ਰੋਜ਼ੀ-ਰੋਟੀ ਮੁੜ ਸ਼ੁਰੂ ਕਰਨ 'ਚ ਮਦਦ ਕੀਤੀ ਜਾ ਸਕੇ। ਡਾ. ਸਾਹਨੀ ਨੇ ਕਿਸੇ ਵੀ ਮੰਦਭਾਗੀ ਘਟਨਾ ਤੋਂ ਪ੍ਰਭਾਵਿਤ ਪੰਜਾਬੀਆਂ ਦੀ ਸਹਾਇਤਾ ਕਰਨ ਦੀ ਵਚਨਬੱਧਤਾ ਦੁਹਰਾਈ।

ਪਿਛਲੀ ਖ਼ਬਰ 'ਸ਼ੁਕਰਾਨਾ ਯਾਤਰਾ' ਆਪਣੀ ਵਾਹ-ਵਾਹ ਖੱਟਣ ਵਾਸਤੇ ਨਾਟਕ ਬਾਜ਼ੀ-ਵੜਿੰਗ ਅਗਲੀ ਖ਼ਬਰ ਰੋੜੇਵਾਲ ਵਿਖੇ ਸੰਤ ਬਾਵਾ ਪੂਰਨ ਦਾਸ ਦੀ 60ਵੀਂ ਬਰਸੀ ਦੇ ਸਮਾਗਮ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।