19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੰਜਾਬ 'ਚ ਸਵੱਛ ਸਿਆਸਤ ਕਰਨ ਦਾ ਢੋਂਗ ਕਰਨ ਵਾਲੀ 'ਆਪ' ਦੀ ਹਕੀਕਤ ਸਾਹਮਣੇ ਆ ਰਹੀ-ਤਰੁਣ ਚੁੱਘ

ਅਜੀਤ ਡੈਸਕ 09-05-2026

ਨਵੀਂ ਦਿੱਲੀ, 8 ਮਈ (ਉਪਮਾ ਡਾਗਾ ਪਾਰਥ)-ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ਦੇ ਕਰੀਬੀਆਂ 'ਤੇ ਹੋਈ ਛਾਪੇਮਾਰੀ 'ਤੇ ਤਨਜ਼ ਕਰਦਿਆਂ ਕਿਹਾ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ 'ਸਵੱਛ ਸਿਆਸਤ' ਦਾ ਢੌਂਗ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਅਸਲੀਅਤ ਹੁਣ ਪਰਤ-ਦਰ-ਪਰਤ ਖੁੱਲ੍ਹ ਰਹੀ ਹੈ।
ਚੁੱਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਮਾਨਦਾਰੀ ਦੇ ਸਰਟੀਫ਼ਿਕੇਟ ਵੰਡੇ, ਅੱਜ ਉਨ੍ਹਾਂ ਦੇ ਇਲਾਕਿਆਂ 'ਤੇ ਛਾਪੇ ਪੈ ਰਹੇ ਹਨ। ਚੁੱਘ ਵਲੋਂ ਉਕਤ ਬਿਆਨ ਵੀਰਵਾਰ ਨੂੰ ਈ.ਡੀ. ਵਲੋਂ ਖਰੜ, ਚੰਡੀਗੜ੍ਹ ਤੇ ਮੁਹਾਲੀ ਦੇ ਠਿਕਾਣਿਆਂ 'ਤੇ ਹੋਈ ਛਾਪੇਮਾਰੀ ਤੋਂ ਬਾਅਦ ਦਿੱਤਾ ਗਿਆ। ਇਹ ਛਾਪੇਮਾਰੀ 'ਆਪ' ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਕਰੀਬੀਆਂ 'ਤੇ ਕੀਤੀ ਗਈ, ਹਾਲਾਂਕਿ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਇਨ੍ਹਾਂ (ਜਿਨ੍ਹਾਂ 'ਤੇ ਛਾਪੇਮਾਰੀ ਕੀਤੀ ਗਈ) ਨਾਲ ਕੋਈ ਵਪਾਰਕ ਸੰਬੰਧ ਨਹੀਂ ਹੈ। ਤਰੁਣ ਚੁੱਘ ਨੇ ਕਿਹਾ ਕਿ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਂਅ ਜ਼ਮੀਨ ਦੇ ਫਰਜ਼ੀ ਦਸਤਾਵੇਜ਼ਾਂ, ਨੋਟਾਂ ਦੇ ਬੰਡਲਾਂ, ਸ਼ੱਕੀ ਮਨਜ਼ੂਰੀਆਂ ਜਿਹੇ ਕਈ ਗੰਭੀਰ ਮਾਮਲੇ ਜੁੜ ਰਹੇ ਹਨ, ਜੋ ਕਿ 'ਆਪ' ਸਰਕਾਰ ਦੀ ਜ਼ਮੀਨੀ ਲੁੱਟ ਦਾ ਪਰਦਾਫਾਸ਼ ਕਰਦੇ ਹਨ।

ਪਿਛਲੀ ਖ਼ਬਰ ਸੜਕ ਹਾਦਸੇ 'ਚ 2 ਸਕੂਟਰ ਸਵਾਰ ਵਿਅਕਤੀਆਂ ਦੀ ਮÏਤ <br/> ਅਗਲੀ ਖ਼ਬਰ ਵਿਧਾਇਕ ਰਮਦਾਸ ਨੇ ਸੁਣੀਆਂ ਪਿੰਡ ਵਰਪਾਲ ਦੀਆਂ ਦੀਆਂ ਮੁਸ਼ਕਿਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।