09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਵਰਦੇਵ ਸਿੰਘ ਨੋਨੀ ਮਾਨ ਦੀ ਹਾਈ ਕੋਰਟ ਤੋਂ ਜ਼ਮਾਨਤ ਮਨਜ਼ੂਰ

ਅਜੀਤ ਡੈਸਕ 11-04-2026
ਚੰਡੀਗੜ੍ਹ, 10 ਅਪ੍ਰੈਲ (ਪ੍ਰੋ. ਅਵਤਾਰ ਸਿੰਘ)–ਸ਼੍ਰੋਮਣੀ ਅਕਾਲੀ ਦਲ (ਬ) ਦੇ ਗੁਰੂਹਰਸਹਾਏ ਤੋਂ ਹਲਕਾ ਇੰਚਾਰਜ ਅਤੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਉਰਫ਼ ਨੋਨੀ ਮਾਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਵੱਡੀ ਰਾਹਤ ਦਿੰਦਿਆਂ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ | ਇਹ ਰਾਹਤ ਉਨ੍ਹਾਂ ਨੂੰ ਅਕਤੂਬਰ 2024 ਦੀਆਂ ਪੰਚਾਇਤ ਚੋਣਾਂ ਦੌਰਾਨ ਫ਼ਾਜ਼ਿਲਕਾ ਵਿਖੇ ਹੋਈ ਝੜਪ ਅਤੇ ਗੋਲੀਬਾਰੀ ਦੇ ਮਾਮਲੇ 'ਚ ਮਿਲੀ ਹੈ | ਉਕਤ ਘਟਨਾ ਸਬੰਧੀ ਨੋਨੀ ਮਾਨ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਨਵੰਬਰ 2025 ਵਿਚ ਗਿ੍ਫਤਾਰ ਕਰ ਲਿਆ ਗਿਆ ਸੀ | ਮਾਮਲੇ ਵਿਚ ਦੋਸ਼ ਲਗਾਇਆ ਗਿਆ ਸੀ ਕਿ ਚੋਣਾਂ ਦੌਰਾਨ ਹੋਈ ਤਣਾਅਪੂਰਨ ਸਥਿਤੀ ਨੇ ਹਿੰਸਕ ਰੂਪ ਧਾਰ ਲਿਆ, ਜਿਸ 'ਚ ਗੋਲੀਬਾਰੀ ਵੀ ਹੋਈ | ਇਸ ਘਟਨਾ ਨੇ ਉਸ ਸਮੇਂ ਇਲਾਕੇ ਵਿਚ ਕਾਫ਼ੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ | ਮਾਮਲੇ ਦੀ ਅਗਲੀ ਸੁਣਵਾਈ ਹੇਠਲੀ ਅਦਾਲਤ ਵਿਚ ਜਾਰੀ ਰਹੇਗੀ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਅਹੁਦੇਦਾਰ ਐਲਾਨੇ <br/> ਅਗਲੀ ਖ਼ਬਰ ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ-ਡਾ. ਬਲਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।