ਅੰਮਿ੍ਤਸਰ, 31 ਮਾਰਚ (ਸੁਰਿੰਦਰ ਕੋਛੜ)-ਪੱਛਮੀ ਏਸ਼ੀਆ ਸੰਘਰਸ਼ ਵਿਚ ਵਿਚੋਲਗੀ ਦੀ ਭੂਮਿਕਾ ਨਿਭਾਉਣ ਲਈ ਸਖ਼ਤ ਕੋਸ਼ਿਸ਼ਾਂ ਕਰ ਰਹੇ ਪਾਕਿਸਤਾਨ ਦੇ ਦਾਅਵੇ ਅਸਫਲ ਹੁੰਦੇ ਪ੍ਰਤੀਤ ਹੋ ਰਹੇ ਹਨ | ਇਸ ਸੰਘਰਸ਼ ਦੇ ਭਾਗੀਦਾਰ ਇਜ਼ਰਾਈਲ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਅੱਤਵਾਦ ਨਾਲ ਲੜ ਰਿਹਾ ਪਾਕਿਸਤਾਨ ਇਸ ਸੰਘਰਸ਼ ਵਿਚ ਵਿਚੋਲਗੀ ਲਈ ਸਫਲ ਨਹੀਂ ਹੋਵੇਗਾ ਤੇ ਭਾਰਤ ਇਕ ਬਿਹਤਰ ਵਿਚੋਲਾ ਹੋ ਸਕਦਾ ਹੈ | ਪੱਛਮੀ ਏਸ਼ੀਆ ਵਿਚ ਚੱਲ ਰਿਹਾ ਟਕਰਾਅ ਹੁਣ ਆਪਣੇ ਦੂਜੇ ਮਹੀਨੇ 'ਚ ਦਾਖਲ ਹੋ ਗਿਆ ਹੈ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਦੀ ਵਿਸ਼ੇਸ਼ ਦੂਤ ਫਲੇਅਰ ਹਸਨ-ਨਾਹਮ ਨੇ ਇਕ ਮਹੱਤਵਪੂਰਨ ਬਿਆਨ ਦਿੱਤਾ ਹੈ |