ਤਰਨ ਤਾਰਨ, 31 ਮਾਰਚ (ਹਰਿੰਦਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੂੰ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਕੀਤੇ ਜਾਣ ਤੋਂ ਬਾਅਦ ਗੋਇੰਦਵਾਲ ਸਾਹਿਬ ਦੇ ਸਨਅਤਕਾਰਾਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ | ਇਸ ਮੌਕੇ ਸਨਅਤਕਾਰਾਂ ਨੇ ਕਿਹਾ ਕਿ ਰਮਨਦੀਪ ਸਿੰਘ ਭਰੋਵਾਲ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਕੰਮ ਕਰਨਗੇ, ਕਿਉਂਕਿ ਅਜਿਹੇ ਬੇਦਾਗ ਲੀਡਰ ਚਾਹੀਦੇ ਹਨ, ਜੋ ਭਾਜਪਾ ਦੀ ਸੋਚ, ਗਰੀਬਾਂ ਦੀ ਮਦਦ, ਨਸ਼ਿਆਂ ਦਾ ਖਾਤਮਾ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਧਾਰਨ 'ਚ ਯੋਗਦਾਨ ਪਾ ਸਕਦੇ ਹਨ | ਸਨਅਤਕਾਰਾਂ ਨੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਵਪਾਰ ਜ਼ਰੂਰੀ ਹੈ, ਤਾਂ ਹੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ | ਅਜਿਹੇ ਹਾਲਾਤਾਂ 'ਚ ਅਜਿਹੇ ਆਗੂ ਦੀ ਹਲਕੇ ਨੂੰ ਸਖ਼ਤ ਲੋੜ ਸੀ, ਜੋ ਹਰੇਕ ਮੁੱਦੇ ਨੂੰ ਗੰਭੀਰਤਾ ਨਾਲ ਹੱਲ ਕਰਨ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਸਮਰੱਥ ਹੋਵੇ | ਇਸ ਮੌਕੇ ਰਮਨਦੀਪ ਸਿੰਘ ਭਰੋਵਾਲ ਨੇ ਸਨਅਤਕਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਲਾਕੇ ਦੀਆਂ ਮੁਸ਼ਕਿਲਾਂ ਅਤੇ ਸਨਅਤਕਾਰਾਂ ਦੀਆਂ ਮੰਗਾਂ ਸੰਬੰਧੀ ਪਾਰਟੀ ਹਾਈਕਮਾਨ ਨਾਲ ਗੱਲ ਕਰਨਗੇ | ਇਸ ਮੌਕੇ ਜਤਿੰਦਰ ਸਿੰਘ ਸੋਇਆ ਫੂਡ, ਮਧੁਰਬੈਨ ਸਿੰਘ ਵਾਈਟਲ ਸੋਇਆ, ਸ਼ਰੇਸ਼ ਵਰਮਾ ਨੈਰੋਲੈਕ ਪੇਂਟਸ, ਈਸ਼ਵਰ ਸਿੰਘ ਵੀਰਾ ਬੈਵਰਜ, ਇਕਬਾਲ ਸਿੰਘ ਸੈਣੀ ਸਿੰਘ ਇੰਜੀਨੀਅਰ, ਹਰਪਿੰਦਰ ਸਿੰਘ ਗਿੱਲ ਪਾਰਸ ਇੰਟਰਪਰਾਈਜਜ਼, ਅਜੀਤ ਸਿੰਘ ਚੇਅਰਮੈਨ ਰੀਗਲ ਲੈਬਾਰਟਰੀ, ਦਲਜੀਤ ਸਿੰਘ ਝੰਡ ਦੋਆਬਾ ਸਪਨਿੰਗ, ਸੰਦੀਪ ਗਲਹੋਤਰਾ ਸ੍ਰੀ ਤਰੂਪਤੀ ਫੈਬਰਿਕ, ਸਤਨਾਮ ਸਿੰਘ ਢਿੱਲੋਂ, ਸਰਬਜੀਤ ਸਿੰਘ ਸੰਧੂ ਐਰੋ ਟਫਨ ਗਲਾਸ, ਭੁਪਿੰਦਰ ਸਿੰਘ ਬੰਬ ੇਵਾਲੇ, ਮੋਹਿਤ ਸੋਨੀ ਸੋਨੀ ਬਰਾਸ, ਮਲਕੀਤ ਸਿੰਘ ਸੈਣੀ ਸੈਣੀ ਇੰਜੀਨਰਿੰਗ, ਆਰ.ਕੇ. ਦੀਕਸ਼ਤ ਗੁੜਗਾਓਾ ਵਾਲੇ, ਇੰਦਰਜੀਤ ਸਿੰਘ ਕਰਤਾਰ ਫਲੌਰ ਮਿੱਲ, ਅੱਵਲਪ੍ਰੀਤ ਸਿੰਘ ਰੀਗਲ ਲੈਬਾਰਟਰੀ, ਜਤਿੰਦਰ ਸਿੰਘ, ਵਰਿੰਦਰ ਸਿੰਘ ਆਦਿ ਹਾਜ਼ਰ ਸਨ |