ਨਾਓਬੋਈਚਾ (ਅਸਾਮ), 29 ਮਾਰਚ (ਪੀ.ਟੀ.ਆਈ.)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਐਤਵਾਰ ਨੂੰ ਚੋਣਾਂ ਵਾਲੇ ਰਾਜ ਅਸਾਮ ਲਈ ਆਪਣੀ ਪਾਰਟੀ ਦੀਆਂ ਪੰਜ ਗਰੰਟੀਆਂ ਦਾ ਐਲਾਨ ਕੀਤਾ, ਜਿਸ 'ਚ ਅÏਰਤਾਂ ਦੀ ਭਲਾਈ, ਸਾਰਿਆਂ ਲਈ ਸਿਹਤ ਸੰਭਾਲ, ਜ਼ਮੀਨੀ ਅਧਿਕਾਰ ਅਤੇ ਜ਼ੁਬੀਨ ਗਰਗ ਮÏਤ ਮਾਮਲੇ 'ਚ ਨਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ | ਉਨ੍ਹਾਂ ਨੇ ਰਾਜ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਉਸ 'ਤੇ ਭਿ੍ਸ਼ਟਾਚਾਰ ਵਿਚ ਸ਼ਾਮਲ ਹੋਣ ਅਤੇ ਦਿੱਲੀ 'ਚ ਆਪਣੇ ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਖਜ਼ਾਨੇ ਭਰਨ ਲਈ ਕੰਮ ਕਰਨ ਦਾ ਦੋਸ਼ ਲਗਾਇਆ | ਲਖੀਮਪੁਰ ਜ਼ਿਲ੍ਹੇ ਦੇ ਨਾਓਬੋਈਚਾ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਪਾਰਟੀ ਦੀਆਂ ਪੰਜ ਗਰੰਟੀਆਂ ਨੂੰ ਸੂਚੀਬੱਧ ਕੀਤਾ, ਜਿਸ ਵਿਚ ਹਰੇਕ ਅÏਰਤ ਦੇ ਬੈਂਕ ਖਾਤੇ 'ਚ ਬਿਨਾਂ ਸ਼ਰਤ ਮਹੀਨਾਵਾਰ ਪੈਸੇ ਪਾਉਣਾ, ਕਾਰੋਬਾਰ ਸਥਾਪਤ ਕਰਨ ਜਾਂ ਵਧਾਉਣ ਲਈ ਤਿਆਰ ਅÏਰਤਾਂ ਨੂੰ 50,000 ਰੁਪਏ ਦੀ ਵਾਧੂ ਸਹਾਇਤਾ ਸ਼ਾਮਿਲ ਹੈ | ਕਾਂਗਰਸ, ਜੋ ਸੂਬੇ 'ਚ ਭਾਜਪਾ ਤੋਂ ਸੱਤਾ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ, ਨੇ ਸਾਰੇ ਪਰਿਵਾਰਾਂ ਲਈ 25 ਲੱਖ ਰੁਪਏ ਦਾ ਨਕਦ ਰਹਿਤ ਸਿਹਤ ਬੀਮਾ, 10 ਲੱਖ ਆਦਿਵਾਸੀ ਲੋਕਾਂ ਲਈ ਸਥਾਈ ਜ਼ਮੀਨ ਦੇ ਪੱਤੇ ਅਤੇ ਰਾਜ ਦੇ ਸੀਨੀਅਰ ਨਾਗਰਿਕਾਂ ਲਈ 1,250 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ | ਖੜਗੇ ਨੇ ਕਿਹਾ ਕਿ ਬਜ਼ੁਰਗਾਂ ਨਾਲ ਸੰਬੰਧਿਤ ਮਾਮਲਿਆਂ ਦੀ ਨਿਗਰਾਨੀ ਲਈ ਇਕ ਸਮਰਪਿਤ ਵਿਭਾਗ ਵੀ ਸਥਾਪਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਦੇ ਸੱਤਾ 'ਚ ਆਉਣ ਦੇ 100 ਦਿਨਾਂ ਦੇ ਅੰਦਰ ਜ਼ੁਬੀਨ ਗਰਗ ਮÏਤ ਮਾਮਲੇ 'ਚ ਨਿਆਂ ਯਕੀਨੀ ਬਣਾਉਣ ਦਾ ਵੀ ਵਾਅਦਾ ਕਰਦੇ ਹਾਂ | ਕਾਂਗਰਸ ਪ੍ਰਧਾਨ ਨੇ ਪੰਜ ਗਰੰਟੀਆਂ ਨੂੰ ਪਾਰਟੀ ਦਾ ਅਸਾਮ ਦੇ ਸੰਪੂਰਨ ਪਰਿਵਰਤਨ ਲਈ ਬਲੂਪਿ੍ੰਟ ਦੱਸਿਆ |