20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪਾਕਿ ਦੀ ਅਪੀਲ ਤੋਂ ਬਾਅਦ ਇਜ਼ਰਾਈਲ ਨੇ ਈਰਾਨੀ ਵਿਦੇਸ਼ ਮੰਤਰੀ ਤੇ ਸੰਸਦ ਦੇ ਸਪੀਕਰ ਨੂੰ ਆਪਣੀ 'ਹਿੱਟ ਲਿਸਟ' ਤੋਂ ਹਟਾਇਆ

ਅੱਬਾਸ ਅਰਾਘਚੀ ਤੇ ਮੁਹੰਮਦ ਬਾਕਰ ਗਾਲਿਬਾਫ |<br/> 27-03-2026

ਦੋਵਾਂ ਦੇ ਟਿਕਾਣਿਆਂ ਤੋਂ ਜਾਣੂ ਇਜ਼ਰਾਈਲ ਖ਼ਤਮ ਕਰਨ ਦੀ ਬਣਾ ਰਿਹਾ ਸੀ ਯੋਜਨਾ
ਅੰਮਿ੍ਤਸਰ, 26 ਮਾਰਚ (ਸੁਰਿੰਦਰ ਕੋਛੜ)-ਪੱਛਮੀ ਏਸ਼ੀਆ ਟਕਰਾਅ ਦੇ ਵਿਚਕਾਰ ਪਾਕਿਸਤਾਨ ਵਲੋਂ ਵਾਸ਼ਿੰਗਟਨ ਨੂੰ ਕੀਤੀ ਗਈ ਇਕ ਵਿਸ਼ੇਸ਼ ਅਪੀਲ ਤੋਂ ਬਾਅਦ ਇਜ਼ਰਾਈਲ ਨੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਅਤੇ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਾਲਿਬਾਫ ਨੂੰ ਆਪਣੀ 'ਹਿੱਟ ਲਿਸਟ' ਤੋਂ ਹਟਾ ਦਿੱਤਾ ਹੈ | ਮੀਡੀਆ ਰਿਪੋਰਟਾਂ ਅਨੁਸਾਰ ਪੱਛਮੀ ਏਸ਼ੀਆ ਟਕਰਾਅ ਵਿਚਕਾਰ ਇਸ ਨੂੰ ਇਕ ਮਹੱਤਵਪੂਰਨ ਕੂਟਨੀਤਿਕ ਕਦਮ ਮੰਨਿਆ ਜਾ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਪਾਕਿ ਨੇ ਅਪੀਲ ਕੀਤੀ ਸੀ ਕਿ ਉਕਤ ਦੋਵਾਂ ਈਰਾਨੀ ਅਧਿਕਾਰੀਆਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ | ਇਸ ਬਾਰੇ ਜਾਰੀ ਰਿਪੋਰਟ 'ਚ ਪਾਕਿਸਤਾਨੀ ਸਰੋਤ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਜ਼ਰਾਈਲ ਇਨ੍ਹਾਂ ਦੋ ਉੱਚ ਈਰਾਨੀ ਅਧਿਕਾਰੀਆਂ ਦਾ ਟਿਕਾਣਾ ਜਾਣਦਾ ਸੀ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਸੀ | ਪਾਕਿ ਨੇ ਇਸ ਬਾਰੇ ਚਿੰਤਾ ਪ੍ਰਗਟ ਕਰਨ ਲਈ ਅਮਰੀਕਾ ਨਾਲ ਸੰਪਰਕ ਕੀਤਾ | ਪਾਕਿ ਨੇ ਕਿਹਾ ਕਿ ਜੇਕਰ ਇਨ੍ਹਾਂ ਦੋ ਅਧਿਕਾਰੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਤਾਂ ਈਰਾਨ ਨਾਲ ਗੱਲਬਾਤ ਕਰਨ ਲਈ ਕੋਈ ਨਹੀਂ ਬਚੇਗਾ | ਇਸ ਅਪੀਲ ਤੋਂ ਬਾਅਦ ਅਮਰੀਕਾ ਨੇ ਇਜ਼ਰਾਈਲ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ | ਜ਼ਿਕਰਯੋਗ ਹੈ ਕਿ ਈਰਾਨ 'ਤੇ ਇਜ਼ਰਾਈਲੀ ਅਤੇ ਅਮਰੀਕੀ ਹਮਲਿਆਂ ਕਾਰਨ ਸ਼ੁਰੂ ਹੋਈ ਜੰਗ ਨੂੰ ਰੋਕਣ ਲਈ ਯਤਨ ਜਾਰੀ ਹਨ | ਇਹ ਵਿਕਾਸ ਇਨ੍ਹਾਂ ਯਤਨਾਂ ਦੇ ਵਿਚਕਾਰ ਆਇਆ ਹੈ | ਪਾਕਿਸਤਾਨ, ਮਿਸਰ ਅਤੇ ਤੁਰਕੀ ਆਪਣੇ-ਆਪਣੇ ਪੱਧਰ 'ਤੇ ਈਰਾਨ ਅਤੇ ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਸ਼ਾਂਤੀ ਗੱਲਬਾਤ 'ਚ ਵਿਚੋਲਗੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਇਕ ਵੱਖਰੀ ਰਿਪੋਰਟ ਅਨੁਸਾਰ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਇਸ ਹਫ਼ਤੇ ਪਾਕਿ ਦੀ ਰਾਜਧਾਨੀ ਇਸਲਾਮਾਬਾਦ 'ਚ ਇਕ ਸੰਭਾਵਿਤ ਮੀਟਿੰਗ ਵਿਚ ਹਿੱਸਾ ਲੈ ਸਕਦੇ ਹਨ | ਇਸ ਦੌਰਾਨ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਾਲਿਬਾਫ ਇਸਲਾਮਾਬਾਦ ਰਾਹੀਂ ਦੋਵਾਂ ਦੇਸ਼ਾਂ ਨਾਲ ਸਿੱਧੇ ਸੰਪਰਕ 'ਚ ਹਨ | ਹਾਲਾਂਕਿ, ਈਰਾਨੀ ਵਿਦੇਸ਼ ਮੰਤਰੀ ਅਰਾਘਚੀ ਨੇ ਕਿਹਾ ਕਿ ਈਰਾਨ ਦਾ ਟਕਰਾਅ ਖ਼ਤਮ ਕਰਨ ਲਈ ਗੱਲਬਾਤ ਕਰਨ ਦਾ ਕੋਈ ਇਰਾਦਾ ਨਹੀਂ ਹੈ |

ਪਿਛਲੀ ਖ਼ਬਰ ਭਾਰਤ ਤੇ ਚੀਨ ਦੇ ਸੰਬੰਧ ਸੁਧਾਰ ਦੇ ਸਹੀ ਰਸਤੇ 'ਤੇ-ਚੀਨੀ ਵਿਦੇਸ਼ ਮੰਤਰੀ ਅਗਲੀ ਖ਼ਬਰ ਮਿਲਕਫੈੱਡ ਦੇ ਸੁੱਕੇ ਦੁੱਧ ਦੀ ਖੇਪ ਫ਼ੌਜ ਵਲੋਂ ਰੱਦ-ਜਾਂਚ ਲਈ ਬਣੇਗੀ ਕਮੇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।