ਮਿਲਕਫੈੱਡ ਦੇ ਸੁੱਕੇ ਦੁੱਧ ਦੀ ਖੇਪ ਫ਼ੌਜ ਵਲੋਂ ਰੱਦ-ਜਾਂਚ ਲਈ ਬਣੇਗੀ ਕਮੇਟੀ
ਅਜੀਤ ਡੈਸਕ
27-03-2026
ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਭਾਰਤੀ ਫ਼ੌਜ ਵਲੋਂ ਵੇਰਕਾ ਸੁੱਕੇ ਦੁੱਧ ਦੀ ਇਕ ਖੇਪ ਨੂੰ ਰੱਦ ਕਰਨ ਦੇ ਮਾਮਲੇ 'ਤੇ 'ਆਪ' ਸਰਕਾਰ ਨੂੰ ਘੇਰਿਆ ਹੈ | ਉਨ੍ਹਾਂ ਰਾਜ ਸਰਕਾਰ ਦੇ ਗੁਣਵੱਤਾ ਨਿਯੰਤਰਨ ਤੇ ਨਿਗਰਾਨੀ ਪ੍ਰਣਾਲੀਆਂ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਕੋਈ ਉਤਪਾਦ ਫ਼ੌਜ ਦੇ ਮਾਪਦੰਡਾਂ 'ਤੇ ਖਰਾ ਨਹੀਂ ਉੱਤਰਦਾ ਹੈ, ਤਾਂ ਆਮ ਲੋਕਾਂ ਨੂੰ ਇਸਦੀ ਵੰਡ ਇਕ ਗੰਭੀਰ ਜਨਤਕ ਸਿਹਤ ਚਿੰਤਾ ਹੈ |