ਐੱਸ. ਏ. ਐੱਸ. ਨਗਰ, 26 ਮਾਰਚ (ਕਪਿਲ ਵਧਵਾ)-ਐੱਫ.ਆਈ.ਆਰ. ਦੀ ਕਾਪੀ ਲਈ 80 ਰੁ. ਫ਼ੀਸ ਲਾਗੂ ਕਰਨ ਦੇ ਫ਼ੈਸਲੇ ਨੂੰ ਸੂਬਾ ਸਰਕਾਰ ਵਲੋਂ ਵਾਪਸ ਲਏ ਜਾਣ ਮਗਰੋਂ ਇਸ ਮਾਮਲੇ ਖ਼ਿਲਾਫ਼ ਬੇਬਾਕੀ ਨਾਲ ਆਵਾਜ਼ ਚੁੱਕਣ ਵਾਲੇ ਵਕੀਲ ਜੇ. ਐੱਸ. ਸੰਧੂ ਨੇ ਤਿੱਖਾ ਪ੍ਰਤੀਕਰਮ ਦਿੱਤਾ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਬਿਨਾਂ ਕਿਸੇ ਯੋਗ ਨਿਰੀਖਣ ਜਾਂ ਕਾਨੂੰਨੀ ਵਿਚਾਰ-ਚਰਚਾ ਤੋਂ ਇਹ ਫ਼ੈਸਲਾ ਲਾਗੂ ਕੀਤਾ ਸੀ, ਜਿਸ ਕਾਰਨ ਲੋਕਾਂ ਵਿਚ ਰੋਸ ਪੈਦਾ ਹੋ ਗਿਆ ਸੀ | ਵਕੀਲ ਸੰਧੂ ਮੁਤਾਬਿਕ ਜਨਤਾ ਦੇ ਵਿਰੋਧ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸੰਭਾਵਿਤ ਝਾੜ ਤੋਂ ਬਚਣ ਲਈ ਸਰਕਾਰ ਨੇ ਤੁਰੰਤ ਇਹ ਨੋਟੀਫ਼ਿਕੇਸ਼ਨ ਵਾਪਸ ਲੈ ਲਿਆ ਹੈ |