ਚੰਡੀਗੜ੍ਹ, 26 ਮਾਰਚ (ਅਜੀਤ ਬਿਊਰੋ)-ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲਗਾਤਾਰ ਬਦਲਦੇ ਬਿਆਨਾਂ ਉਪਰ ਘੇਰਦੇ ਹੋਏ ਕਿਹਾ ਕਿ ਰਾਜਾ ਵੜਿੰਗ ਦੇ ਬਿਆਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਕੋਈ ਪੱਕਾ ਸਟੈਂਡ ਨਹੀਂ | ਕਦੇ ਸੀ.ਬੀ.ਆਈ. ਜਾਂਚ ਦੀ ਮੰਗ, ਫਿਰ ਉਸਦਾ ਵਿਰੋਧ ਤੇ ਹੁਣ ਦੁਬਾਰਾ ਮਨਜ਼ੂਰੀ ਇਹ ਸਿਰਫ਼ ਰਾਜਨੀਤਿਕ ਮਜਬੂਰੀਆਂ ਦਾ ਖੇਡ ਹੈ | ਉਨ੍ਹਾਂ ਨੇ ਰਾਜਾ ਵੜਿੰਗ ਨੂੰ ਯੂ ਟਰਨ 'ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਰਾਜਾ ਵੜਿੰਗ ਪੰਜਾਬੀਆ ਨੂੰ ਅੱਜ ਦੱਸਣ ਕਿ ਪਹਿਲੇ ਬਿਆਨ ਦੇਣ ਦੀ ਮਜਬੂਰੀ ਰਾਜਸਥਾਨੀ ਬੱਸਾਂ ਦੀਆਂ ਬਾਡੀਆਂ ਸਨ ਜਾਂ ਫੇਰ ਖੁਦਕੁਸ਼ੀ ਮਾਮਲਾ ਸੀ |