ਅੰਮਿ੍ਤਸਰ, 26 ਮਾਰਚ (ਜਸਵੰਤ ਸਿੰਘ ਜੱਸ)-ਸਾਧੂ ਸਿੰਘ ਹਮਦਰਦ ਟਰਸਟ ਦੇ ਚੇਅਰਮੈਨ ਸ. ਪ੍ਰੇਮ ਸਿੰਘ ਐਡਵੋਕੇਟ ਦੀ ਬੇਟੀ, ਟਰੱਸਟੀ ਐਡਵੋਕੇਟ ਗੁਰਚਰਨ ਸਿੰਘ ਸਿਆਲ ਦੀ ਭੈਣ ਤੇ ਗੁਰੂ ਨਗਰੀ ਦੀ ਸਮਾਜ ਸੇਵੀ ਸ਼ਖ਼ਸੀਅਤ ਐਡਵੋਕੇਟ ਤਜਿੰਦਰ ਸਿੰਘ ਅਰੋੜਾ (ਲਾਲੀ ਅਰੋੜਾ) ਦੀ ਧਰਮ ਪਤਨੀ ਜਤਿੰਦਰ ਕੌਰ ਦਾ ਦਿਹਾਂਤ ਹੋ ਗਿਆ | ਉਹ ਕਰੀਬ 72 ਵਰਿ੍ਹਆਂ ਦੇ ਸਨ ਅਤੇ ਕੁਝ ਸਮੇਂ ਤੋਂ ਦਿਲ ਦੀ ਬਿਮਾਰੀ ਕਾਰਨ ਜ਼ੇਰੇ-ਇਲਾਜ ਸਨ | ਉਨ੍ਹਾਂ ਦਾ ਅੰਤਿਮ ਸਸਕਾਰ ਗੁ: ਸ਼ਹੀਦਗੰਜ ਸਾਹਿਬ ਦੇ ਨੇੜਲੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਧਾਰਮਿਕ, ਸਿਆਸੀ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਤੇ ਸਨੇਹੀ ਹਾਜ਼ਰ ਸਨ | ਇਸੇ ਦੌਰਾਨ ਅਦਾਰਾ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ੍ਰੀਮਤੀ ਜਤਿੰਦਰ ਕੌਰ ਦੇ ਸਦੀਵੀਂ ਵਿਛੋੜਾ ਦੇ ਜਾਣ 'ਤੇ ਪ੍ਰੇਮ ਸਿੰਘ ਐਡਵੋਕੇਟ, ਐਡਵੋਕੇਟ ਸਿਆਲ ਅਤੇ ਐਡਵੋਕੇਟ ਅਰੋੜਾ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ | ਐਡਵੋਕੇਟ ਤਜਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਸਵ: ਜਤਿੰਦਰ ਕੌਰ ਨਮਿਤ ਅੰਤਿਮ ਅਰਦਾਸ ਸਮਾਗਮ 31 ਮਾਰਚ, ਮੰਗਲਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਗੁਰਦੁਆਰਾ ਸਾਹਿਬ ਪਾਤ: ਛੇਵੀਂ ਰਣਜੀਤ ਐਵੀਨਿਊ ਏ-ਬੀ ਬਲਾਕ ਅੰਮਿ੍ਤਸਰ ਵਿਖੇ ਹੋਵੇਗਾ |
ਪ੍ਰੇਮ ਸਿੰਘ ਐਡਵੋਕੇਟ ਦੀ ਬੇਟੀ ਤੇ ਐਡਵੋਕੇਟ ਅਰੋੜਾ ਦੀ ਪਤਨੀ ਦਾ ਦਿਹਾਂਤ
ਸਵ: ਜਤਿੰਦਰ ਕੌਰ<br/>
27-03-2026