19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੁਰਦਾਸਪੁਰ 'ਚੋਂ ਕਰੋੜਾਂ ਦੀ ਲੁੱਟ ਸਮੇਤ ਖੋਹੀ ਕਾਰ ਟਾਂਡਾ ਨੇੜੇ ਬਰਾਮਦ

ਅਜੀਤ ਡੈਸਕ 07-03-2026
ਟਾਂਡਾ ਉੜਮੁੜ, 6 ਮਾਰਚ (ਦੀਪਕ ਬਹਿਲ, ਭਗਵਾਨ ਸੈਣੀ)-ਬੀਤੇ ਦਿਨ ਗੁਰਦਾਸਪੁਰ ਵਿਖੇ ਲੁਟੇਰੇ ਇੱਕ ਸੁਨਿਆਰੇ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਕਰੀਬ 7 ਕਰੋੜ ਦੀ ਲੁੱਟ ਅਤੇ ਉਨ੍ਹਾਂ ਦੀ ਕਾਰ ਵੀ ਚੋਰੀ ਕਰਕੇ ਲੈ ਗਏ ਸਨ | ਉਕਤ ਕਾਰ ਸ਼ੁੱਕਰਵਾਰ ਦੁਪਹਿਰ ਟਾਂਡਾ ਪੁਲਿਸ ਦੀ ਮਦਦ ਨਾਲ ਗੁਰਦਾਸਪੁਰ ਪੁਲਿਸ ਵਲੋਂ ਟਾਂਡਾ ਹੁਸ਼ਿਆਰਪੁਰ ਮੁੱਖ ਸੜਕ 'ਤੇ ਪਿੰਡ ਪੰਡੋਰੀ ਨੇੜਿਉਂ ਬਰਾਮਦ ਕਰ ਲਈ | ਇਸ ਸਬੰਧੀ ਐਸ.ਐਚ.ਓ. ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਟਾਂਡਾ ਹੁਸ਼ਿਆਰਪੁਰ ਮੁੱਖ ਸੜਕ 'ਤੇ ਪਿੰਡ ਪੰਡੋਰੀ ਨੇੜੇ ਇੱਕ ਕਾਰ ਲਾਵਾਰਸ ਹਾਲਤ ਵਿਚ ਖੜ੍ਹੀ ਹੈ ਜੋ ਮੌਕੇ 'ਤੇ ਜਾਂਚ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਇਹ ਕਾਰ ਗੁਰਦਾਸਪੁਰ ਲੁੱਟ ਕਾਂਡ ਨਾ ਜੁੜੀ ਹੈ ਜਿਸ ਤੋਂ ਬਾਅਦ ਗੁਰਦਾਸਪੁਰ ਪੁਲਿਸ ਨੂੰ ਸੂਚਿਤ ਕੀਤਾ ਗਿਆ | ਸੂਚਨਾ ਮਿਲਣ 'ਤੇ ਗੁਰਦਾਸਪੁਰ ਸੀ.ਆਈ.ਏ ਸਟਾਫ਼ ਦੇ ਐਸ.ਆਈ. ਬਲਜਿੰਦਰ ਸਿੰਘ, ਹੌਲਦਾਰ ਗਗਨਦੀਪ ਸਿੰਘ, ਕਾਂਸਟੇਬਲ ਲਵਪ੍ਰੀਤ ਸਿੰਘ ਅਤੇ ਕਾਂਸਟੇਬਲ ਗੁਰਦੀਪ ਸਿੰਘ ਮੌਕੇ 'ਤੇ ਪਹੁੰਚੇ ਅਤੇ ਕਾਰ ਨੂੰ ਜ਼ਬਤ ਕਰ ਲਿਆ |
ਪਿਛਲੀ ਖ਼ਬਰ 'ਟਟੀਰੀ' ਗੀਤ ਨੂੰ ਲੈ ਕੇ ਗਾਇਕ ਬਾਦਸ਼ਾਹ ਦੀਆਂ ਮੁਸ਼ਕਿਲਾਂ ਵਧੀਆਂ <br/> ਅਗਲੀ ਖ਼ਬਰ ਮਾਰਚ ਦੇ ਸ਼ੁਰੂਆਤ 'ਚ ਹੀ ਤਪਣ ਲੱਗਾ ਪੰਜਾਬ, ਤਾਪਮਾਨ 'ਚ 3 ਤੋਂ 5 ਡਿਗਰੀ ਦਾ ਵਾਧਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।