19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

'ਟਟੀਰੀ' ਗੀਤ ਨੂੰ ਲੈ ਕੇ ਗਾਇਕ ਬਾਦਸ਼ਾਹ ਦੀਆਂ ਮੁਸ਼ਕਿਲਾਂ ਵਧੀਆਂ <br/>

ਅਜੀਤ ਡੈਸਕ 07-03-2026
ਪੰਚਕੂਲਾ, 6 ਮਾਰਚ (ਕਪਿਲ)-ਹਰਿਆਣਾ 'ਚ ਸ਼ੂਟ ਕੀਤੇ ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਦੇ ਗੀਤ 'ਟਟੀਰੀ' ਨੂੰ ਲੈ ਕੇ ਵਿਵਾਦ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ | ਹੁਣ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਗਾਇਕ ਬਾਦਸ਼ਾਹ ਨੂੰ ਸੰਮਨ ਜਾਰੀ ਕਰਕੇ ਤਲਬ ਕੀਤਾ ਹੈ | ਨੋਟਿਸ 'ਚ ਕਿਹਾ ਗਿਆ ਹੈ ਕਿ ਗੀਤ 'ਚ ਹਰਿਆਣਾ ਦੀਆਂ ਧੀਆਂ ਬਾਰੇ ਕੁਝ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ | ਇਸ ਸੰਬੰਧੀ ਸਪੱਸ਼ਟੀਕਰਨ ਦੇਣ ਲਈ ਬਾਦਸ਼ਾਹ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ | ਇਸੇ ਮਾਮਲੇ ਨੂੰ ਲੈ ਕੇ ਪੰਚਕੂਲਾ ਦੇ ਸੈਕਟਰ-20 ਥਾਣੇ 'ਚ ਵੀ ਕੇਸ ਦਰਜ ਕਰਵਾਇਆ ਗਿਆ ਹੈ | ਸਮਾਜ ਸੇਵੀ ਅਭੈ ਚੌਧਰੀ ਵਲੋਂ ਇਸ ਗੀਤ ਖ਼ਿਲਾਫ਼ ਇਤਰਾਜ਼ ਜਤਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ | ਮਹਿਲਾ ਕਮਿਸ਼ਨ ਵਲੋਂ ਜਾਰੀ ਸੰਮਨ ਅਨੁਸਾਰ ਮਾਮਲੇ ਦੀ ਸੁਣਵਾਈ 13 ਮਾਰਚ ਨੂੰ ਸਵੇਰੇ 11.30 ਵਜੇ ਰੇਨੰੂ ਭਾਟੀਆ ਚੇਅਰਪਰਸਨ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਾਣੀਪਤ ਦੇ ਡੀ. ਸੀ. ਦਫ਼ਤਰ ਸਥਿਤ ਕਾਨਫ਼ਰੰਸ ਹਾਲ ਵਿਖੇ ਹੋਵੇਗੀ |

ਪਿਛਲੀ ਖ਼ਬਰ ਮੂਸੇਵਾਲਾ ਹੱਤਿਆ ਮਾਮਲੇ 'ਚ 6 ਗਵਾਹਾਂ ਦੇ ਬਿਆਨ ਦਰਜ ਅਗਲੀ ਖ਼ਬਰ ਗੁਰਦਾਸਪੁਰ 'ਚੋਂ ਕਰੋੜਾਂ ਦੀ ਲੁੱਟ ਸਮੇਤ ਖੋਹੀ ਕਾਰ ਟਾਂਡਾ ਨੇੜੇ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।