03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅੰਮਿ੍ਤਸਰ ਨਗਰ ਨਿਗਮ ਦੇ ਡਰਾਈਵਰ ਤੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ <br/>

ਅਜੀਤ ਡੈਸਕ 22-02-2026

ਖ਼ੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ : ਕਿਹਾ, ਪਤਨੀ ਤੇ ਸਹੁਰੇ ਪਰਿਵਾਰ ਤੋਂ ਦੁਖੀ ਹਾਂ, ਬੱਚਿਆਂ ਤੋਂ ਮੰਗੀ ਮੁਆਫ਼ੀ ਕਿਹਾ 'ਪਾਪਾ' ਨੂੰ ਮੁਆਫ਼ ਕਰ ਦੇਣਾ
ਅੰਮਿ੍ਤਸਰ, 21 ਫਰਵਰੀ (ਰੇਸ਼ਮ ਸਿੰਘ)-ਅੰਮਿ੍ਤਸਰ ਨਗਰ ਨਿਗਮ ਦੇ ਆਟੋ ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਅਸ਼ਵਨੀ ਕੁਮਾਰ ਉਰਫ ਆਸ਼ੂ ਨਾਹਰ ਵਲੋਂ ਅੱਜ ਤੜਕਸਾਰ ਆਪਣੇ ਲਾਇਸੰਸੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ | ਜਦੋਂ ਕਿ ਉਸ ਦੀ ਖੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੇ ਖੁਦਕੁਸ਼ੀ ਦਾ ਕਾਰਨ ਆਪਣੇ ਪਰਿਵਾਰਕ ਝਗੜੇ ਨੂੰ ਦੱਸਿਆ ਹੈ, ਜਿਸ ਅਨੁਸਾਰ ਉਹ ਆਪਣੀ ਪਤਨੀ ਤੇ ਸਹੁਰੇ ਪਰਿਵਾਰ ਤੋਂ ਦੁਖੀ ਕੇ ਇਹ ਕਦਮ ਚੁੱਕ ਰਿਹਾ ਹੈ, ਜਦੋਂਕਿ ਉਸ ਨੇ ਆਪਣੇ ਬੱਚਿਆਂ ਯਾਨੀ ਕਿ 2 ਧੀਆਂ ਤੋਂ ਮੁਆਫੀ ਮੰਗੀ ਹੈ ਅਤੇ ਕਿ 'ਪਾਪਾ ਨੂੰ ਮੁਆਫ ਕਰ ਦੇਣਾ' | ਮਿ੍ਤਕ ਆਸ਼ੂ ਨਾਹਰ ਸ਼ਹੀਦ ਊਧਮ ਸਿੰਘ ਕਾਲੋਨੀ ਗਲੀ ਨੰਬਰ 11 ਝਬਾਲ ਰੋਡ ਦਾ ਰਹਿਣ ਵਾਲਾ ਸੀ ਅਤੇ ਉਹ ਨਗਰ ਨਿਗਮ 'ਚ ਬਤੌਰ ਡਰਾਈਵਰ ਕੰਮ ਕਰਦਾ ਸੀ ਅਤੇ ਆਟੋ ਵਰਕਸ਼ਾਪ ਯੂਨੀਅਨ ਦਾ ਪ੍ਰਧਾਨ ਸੀ | ਉਸ ਨੇ ਆਪਣੇ ਵੀਡੀਓ ਸੰਦੇਸ਼ 'ਚ ਦੱਸਿਆ ਕਿ ਉਸ ਦੀ ਸ਼ਾਦੀ 2016 'ਚ ਪਿ੍ਯਾ ਵਾਸੀ ਗਿਲਵਾਲੀ ਗੇਟ ਅੰਬੇਡਕਰ ਕਾਲੋਨੀ ਨਾਲ ਹੋਈ ਸੀ | ਉਹ ਆਪਣੀ ਪਤਨੀ ਨੂੰ ਬੇਹੱਦ ਪਿਆਰ ਕਰਦਾ ਸੀ | 2025 'ਚ ਉਸ ਦੇ ਘਰ ਕਲੇਸ਼ ਸ਼ੁਰੂ ਹੋ ਗਿਆ, ਜਿਸ 'ਚ ਪੁਲਿਸ ਪ੍ਰਸ਼ਾਸਨ ਨੇ ਉਸ ਦਾ ਘਰ ਵਸਾਉਣ ਦੀ ਕੋਸ਼ਿਸ਼ ਕੀਤੀ | ਉਸ ਦੀਆਂ ਦੋ ਧੀਆਂ ਹਨ, ਵੱਡੀ ਧੀ 11 ਸਾਲ ਦੀ ਹੈ ਪਰ ਉਸ ਦੀ ਪਤਨੀ ਨੇ ਉਸ ਨਾਲ ਕਲੇਸ਼ ਨਹੀਂ ਛੱਡਿਆ | ਉਸ ਨੇ ਦੱਸਿਆ ਕਿ ਉਸ ਦੀ ਪਤਨੀ ਉਸ ਦੇ ਗਲ ਪੈਂਦੀ ਸੀ ਅਤੇ ਵਾਪਰੀ ਘਟਨਾ ਵਾਲੇ ਦਿਨ ਵੀ ਉਸ ਦੀ ਕਮੀਜ਼ ਦੇ ਬਟਨ ਤੋੜ ਦਿੱਤੇ ਸਨ | ਉਸ ਨੇ ਦੱਸਿਆ ਕਿ ਉਸ ਦੀ ਮੌਤ ਦੀ ਜ਼ਿੰਮੇਵਾਰ ਉਸਦੀ ਪਤਨੀ ਪਿ੍ਯਾ, ਉਸ ਦਾ ਭਰਾ ਸਿੰਕਦਰ, ਸੱਸ ਨੀਲਮ, ਉਨ੍ਹਾਂ ਦੇ ਰਿਸ਼ਤੇਦਾਰ ਪ੍ਰਭਜੋਤ ਤੇ ਅਮਰਜੋਤ ਹਨ, ਜਿਨ੍ਹਾਂ ਕਰਕੇ ਉਹ ਆਪਣੀ ਜੀਵਨੀ ਲੀਲਾ ਸਮਾਪਤ ਕਰ ਰਿਹਾ ਹੈ | ਉਸ ਨੇ ਕਿਹਾ ਕਿ ਉਸ ਦੀਆਂ ਧੀਆਂ ਦੀ ਕਸਟਡੀ ਉਸ ਦੀ ਮੌਤ ਉਪਰੰਤ ਉਸ ਦੇ ਭਰਾ ਨੂੰ ਦਿੱਤੀ ਜਾਵੇ | ਏ.ਸੀ.ਪੀ. ਕੇਂਦਰੀ ਜਸਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਖ਼ੁਦਕੁਸ਼ੀ ਤੋਂ ਪਹਿਲਾਂ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ ਅਤੇ ਪੀੜਤ ਪਰਿਵਾਰ ਵਲੋਂ ਜੋ ਵੀ ਬਿਆਨ ਦਿੱਤਾ ਜਾਵੇਗਾ, ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਫਰਵਰੀ ਦੀ ਗਰਮੀ ਪਾਵਰਕਾਮ ਦੇ ਛੁਡਾਉਣ ਲੱਗੀ ਪਸੀਨੇ <br/> ਅਗਲੀ ਖ਼ਬਰ ਪੁਲਿਸ ਚੌਕੀ ਰਈਆ ਨੂੰ ਧਮਾਕਾਖੇਜ਼ ਸਮਗਰੀ ਨਾਲ ਉਡਾਉਣ ਦੀ ਅਸਫ਼ਲ ਕੋਸ਼ਿਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।