03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੁਲਿਸ ਚੌਕੀ ਰਈਆ ਨੂੰ ਧਮਾਕਾਖੇਜ਼ ਸਮਗਰੀ ਨਾਲ ਉਡਾਉਣ ਦੀ ਅਸਫ਼ਲ ਕੋਸ਼ਿਸ਼ <br/>

ਅਜੀਤ ਡੈਸਕ 22-02-2026
ਰਈਆ (ਅੰਮਿ੍ਤਸਰ), 21 ਫਰਵਰੀ (ਸ਼ਰਨਬੀਰ ਸਿੰਘ ਕੰਗ)-ਬੀਤੀ ਰਾਤ ਦੁਸ਼ਮਣ ਦੇਸ਼ ਦੀਆਂ ਤਾਕਤਾਂ ਵਲੋਂ ਕੀਤੀ ਗਈ ਅੱਤਵਾਦੀ ਘਟਨਾ ਦੌਰਾਨ ਪੁਲਿਸ ਚੌਕੀ ਰਈਆ ਨੂੰ ਆਈ. ਈ. ਡੀ. ਧਮਾਕੇ ਨਾਲ ਉਡਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਪਰ ਇਸ ਦਾ ਸਮੇਂ ਸਿਰ ਪਤਾ ਲਗ ਜਾਣ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ | ਜਾਣਕਾਰੀ ਅਨੁਸਾਰ ਦੋਸ਼ੀਆਂ ਨੇ ਪੁਲਿਸ ਚੌਕੀ ਦੇ ਪਿਛਲੇ ਪਾਸੇ ਆਈ. ਈ. ਡੀ. ਲਗਾ ਦਿੱਤੀ ਪਰ ਪੁਲਿਸ ਨੂੰ ਸਮੇਂ ਸਿਰ ਪਤਾ ਲਗ ਜਾਣ ਕਰਕੇ ਪੁਲਿਸ ਦੇ ਬੰਬ ਵਿਰੋਧੀ ਦਸਤੇ ਨੇ ਰਾਤ ਹੀ ਘਟਨਾ ਸਥਾਨ 'ਤੇ ਪਹੁੰਚ ਕੇ ਬੰਬ ਨੂੰ ਨਕਾਰਾ ਕਰ ਦਿੱਤਾ | ਇਸ ਘਟਨਾ ਦਾ ਪੁਲਿਸ ਨੂੰ ਕਿਵੇਂ ਪਤਾ ਲੱਗਾ ਫਿਲਹਾਲ ਪੁਲਿਸ ਅਧਿਕਾਰੀਆਂ ਨੇ ਇਸ ਮਸਲੇ 'ਤੇ ਚੁੱਪ ਵੱਟੀ ਹੋਈ ਹੈ | ਵਰਨਣਯੋਗ ਹੈ ਕਿ ਪੁਲਿਸ ਚੌਕੀ ਦੇ ਪਿਛਲੇ ਪਾਸੇ ਮੁਸਲਮਾਨ ਭਾਈਚਾਰੇ ਦੀ ਮਸਜਿਦ ਵੀ ਹੈ, ਜੇ ਧਮਾਕਾ ਹੋ ਜਾਂਦਾ ਤਾਂ ਪੁਲਿਸ ਦੇ ਨਾਲ-ਨਾਲ ਮਸਜਿਦ ਵੀ ਇਸ ਦੀ ਲਪੇਟ ਵਿਚ ਆ ਸਕਦੀ ਸੀ ਤੇ ਉਥੇ ਰਹਿ ਰਹੇ ਲੋਕਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ | ਪੁਲਿਸ ਦੇ ਉਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ | ਪੁਲਿਸ ਨੇ ਥਾਣਾ ਬਿਆਸ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਅੰਮਿ੍ਤਸਰ ਨਗਰ ਨਿਗਮ ਦੇ ਡਰਾਈਵਰ ਤੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ <br/> ਅਗਲੀ ਖ਼ਬਰ ਭਾਸ਼ਾ ਵਿਭਾਗ ਪੰਜਾਬ ਵਲੋਂ ਮਾਂ-ਬੋਲੀ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।