15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸਿੰਗਾਪੁਰ 'ਚ ਰਾਜਪੁਰਾ ਦੇ ਡਾਕਟਰ ਨੇ ਜਿੱਤਿਆ 'ਅੰਤਰਰਾਸ਼ਟਰੀ ਪੁਰਸਕਾਰ'

ਅਜੀਤ ਡੈਸਕ 02-02-2026

ਰਾਜਪੁਰਾ, 1 ਫਰਵਰੀ (ਜੀ.ਪੀ. ਸਿੰਘ)-ਸਿੰਗਾਪੁਰ 'ਚ ਕਰਵਾਈ ਗਈ ਅੰਤਰਰਾਸ਼ਟਰੀ ਲਾਈਵ ਕਾਨਫਰੰਸ ਦੌਰਾਨ ਰਾਜਪੁਰਾ ਦੇ ਨੀਲਮ ਹਸਪਤਾਲ ਦੇ ਪ੍ਰੋਫੈਸਰ ਡਾ. ਹਿਮਾਂਸ਼ੂ ਗੁਪਤਾ ਨੇ ਅੰਤਰਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ ਹੈ | ਉਨ੍ਹਾਂ ਨੂੰ 'ਕਲੀਨੀਕਲ ਕੇਸ' ਵਿਚ 'ਆਪਰੇਟਰ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ | ਇਸ ਤਿੰਨ ਦਿਨਾਂ ਸੰਮੇਲਨ 'ਚ ਦੁਨੀਆ ਭਰ ਦੇ 54 ਦੇਸ਼ਾਂ ਦੇ 2500 ਤੋਂ ਜ਼ਿਆਦਾ ਦਿਲ ਦੇ ਰੋਗਾਂ ਦੇ ਮਾਹਿਰ 'ਇੰਟਰਵੇਂਸ਼ਨ ਕਾਰਡਿਉਲੋਜਿਸਟ' ਨੇ ਹਿੱਸਾ ਲਿਆ | ਇਹ ਸਭ ਤੋਂ 'ਉੱਤਮ ਕਲੀਨੀਕਲ ਕੇਸ' ਦਾ ਮੁਕਾਬਲਾ ਬਹੁਤ ਔਖਾ ਸੀ, ਜਿਸ 'ਚ 50 ਤੋਂ ਵੱਧ ਦੇਸ਼ਾਂ ਤੋਂ 1 ਹਜ਼ਾਰ ਤੋਂ ਜ਼ਿਆਦਾ ਸੋਧ ਪੱਤਰ ਪੇਸ਼ ਕੀਤੇ ਗਏ ਸਨ | 45 ਸਾਲਾ ਡਾਕਟਰ ਡਾ. ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਮਰੀਜ਼ ਦੀ ਜਾਨ ਬਚਾਉਣ ਲਈ 'ਇੰਟ੍ਰਾਵਾਸਕੁਲਰ ਅਲਟਰਾਸਾਉਂਡ' (ਆਈ.ਵੀ.ਯੂ.ਐੱਸ.) ਤਕਨੀਕ ਦੀ ਵਰਤੋਂ ਕਰਦੇ ਹੋਏ ਇਕ ਬਹੁਤ ਹੀ ਔਖੀ 'ਲੈਫ਼ਟ ਮੈਨ ਇੰਜਓਵਾਸਕੁਲਰ' ਨੂੰ ਸਫ਼ਲਤਾ ਨਾਲ ਅੰਜਾਮ ਦਿੱਤਾ | ਮਰੀਜ਼ 'ਇਕਯੂਟ ਕੋਰੋਨਰੀ ਸਿੰਡ੍ਰੋਮ' ਜਿਹੀ ਗੰਭੀਰ ਸਥਿਤੀ ਨਾਲ ਜੂਝ ਰਿਹਾ ਸੀ | ਇਸ ਕੇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕੇਸ ਭਾਰਤ ਦਾ ਪਹਿਲਾ ਕੇਸ ਮੰਨਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਸ ਵਿਸ਼ੇਸ਼ ਤਕਨੀਕ ਲਈ ਪ੍ਰਬੰਧਕਾਂ ਨੇ ਉਸ ਨੂੰ ਪ੍ਰਸੰਸਾ ਪੱਤਰ, 800 ਸਿੰਗਾਪੁਰ ਡਾਲਰ ਦਾ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ | ਡਾ. ਹਿਮਾਂਸ਼ੂ ਨੇ ਕਿਹਾ ਕਿ ਭਵਿੱਖ 'ਚ ਇਹ ਦਿਲ ਦੇ ਰੋਗਾਂ ਦੇ ਇਲਾਜ ਲਈ ਇਹ ਤਕਨੀਕ ਬਹੁਤ ਉਪਯੋਗੀ ਸਾਬਤ ਹੋਵੇਗੀ |

ਪਿਛਲੀ ਖ਼ਬਰ ਭੱਟ ਬਲ੍ਹ ਜੀ ਦੀ ਯਾਦ 'ਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਅਗਲੀ ਖ਼ਬਰ ਕਿਸੇ ਵੀ ਅਮਰੀਕੀ ਹਮਲੇ ਨਾਲ 'ਖੇਤਰੀ ਯੁੱਧ' ਭੜਕੇਗਾ-ਈਰਾਨ ਦੇ ਸੁਪਰੀਮ ਆਗੂ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।