15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਭੱਟ ਬਲ੍ਹ ਜੀ ਦੀ ਯਾਦ 'ਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ

ਅਜੀਤ ਡੈਸਕ 02-02-2026
ਬਟਾਲਾ, 1 ਫਰਵਰੀ (ਸਤਿੰਦਰ ਸਿੰਘ)-ਰਾਇਲ ਅਕੈਡਮੀ ਦੇ ਨਜ਼ਦੀਕ ਹਵੇਲੀ ਭਗਤਾਂ ਦੀ ਵਿਖੇ ਭੱਟ ਬਲ੍ਹ ਜੀ ਦੀ ਯਾਦ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ | ਇਸ ਸਬੰਧੀ ਸਮਾਜ ਸੇਵੀ ਤੇ ਸਾ. ਸਰਪੰਚ ਤਰਸੇਮ ਸਿੰਘ ਫੁੱਲਕੇ ਨੇ ਦੱਸਿਆ ਕਿ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਗਈ | ਇਸ ਤੋਂ ਬਾਅਦ ਰਾਗੀ, ਢਾਡੀ ਤੇ ਕਥਾਵਾਚਕ ਤੋਂ ਇਲਾਵਾ ਸੰਤ ਬਾਬਾ ਹਜਾਰਾ ਸਿੰਘ ਸੰਗੀਤ ਅਕੈਡਮੀ ਅੱਚਲ ਸਾਹਿਬ ਦੇ ਕੀਰਤਨੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਬਾਬਾ ਸਰਵਣ ਸਿੰਘ ਹਸਨਪੁਰਾ ਵਾਲਿਆਂ ਨੇ ਸੰਗਤਾਂ ਨੂੰ ਕਿਹਾ ਕਿ ਹਰੇਕ ਪ੍ਰਾਣੀ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਜੀਵਨ ਸਫ਼ਲ ਹੁੰਦਾ ਹੈ | ਭਾਈ ਤਰਸੇਮ ਸਿੰਘ ਤੇ ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਪ੍ਰਮਾਤਮਾ ਦੀ ਭਗਤੀ ਕਰਕੇ ਭਵ ਸਾਗਰ ਪਾਰ ਹੋਇਆ ਜਾ ਸਕਦਾ ਹੈ ਤੇ ਸਾਨੂੰ ਸਾਰਿਆਂ ਨੂੰ ਉਸ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ | ਇਸ ਮੌਕੇ ਪਹੁੰਚੇ ਪਤਵੰਤੇ ਸੱਜਣਾਂ ਨੂੰ ਭਾਈ ਤਰਸੇਮ ਸਿੰਘ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਭਾਈ ਤਰਸੇਮ ਸਿੰਘ ਨੇ ਦੱਸਿਆ ਕਿ ਜਿੰਨੇ ਵੀ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਨ੍ਹਾਂ ਦੀ ਯਾਦ 'ਚ ਹਰ ਪੂਰਨਮਾਸ਼ੀ 'ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ | ਇਸ ਮੌਕੇ ਸੁਖਵਿੰਦਰ ਸਿੰਘ ਸੁੱਖ ਚਾਹਲ, ਬਾਬਾ ਪਰਮਜੀਤ ਸਿੰਘ ਸੰਗੀਤ ਅਕੈਡਮੀ ਅੱਚਲ ਸਾਹਿਬ, ਬਾਬਾ ਦਵਿੰਦਰ ਸਿੰਘ ਤਲਵੰਡੀ, ਬਾਬਾ ਸਰਵਣ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਬਸੰਤ ਸਿੰਘ, ਪਰਮਜੀਤ ਸਿੰਘ, ਲਖਬੀਰ ਸਿੰਘ ਚੌਂਕੀਦਾਰ, ਗੁਰਵੇਲ ਸਿੰਘ, ਸ਼ਰਨਜੀਤ ਸਿੰਘ ਸੋਨੂ, ਸ਼ੇਰ ਸਿੰਘ ਅਠਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ -ਮਾਮਲਾ ਰਜਬਾਹੇ ਦਾ ਪੱਕਾ ਰਸਤਾ ਪੁੱਟ ਕੇ ਰਸਤਾ ਬੰਦ ਕਰਨ ਦਾ- ਕਿਸਾਨ ਜਥੇਬੰਦੀਆਂ ਅਤੇ ਡੇਰਿਆਂ 'ਤੇ ਰਹਿੰਦੇ ਲੋਕਾਂ ਵਲ... ਅਗਲੀ ਖ਼ਬਰ ਸਿੰਗਾਪੁਰ 'ਚ ਰਾਜਪੁਰਾ ਦੇ ਡਾਕਟਰ ਨੇ ਜਿੱਤਿਆ 'ਅੰਤਰਰਾਸ਼ਟਰੀ ਪੁਰਸਕਾਰ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।