15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਮੋਦੀ ਤੇ ਯੋਗੀ ਨੇ ਗੁਰੂ ਰਵਿਦਾਸ ਦੇ ਜਨਮ ਸਥਾਨ ਦਾ ਖੁੱਲ੍ਹੇ ਦਿਲ ਨਾਲ ਕਰਵਾਇਆ ਵਿਕਾਸ-ਦੂਲੋਂ

ਅਜੀਤ ਡੈਸਕ 02-02-2026

ਚੰਡੀਗੜ੍ਹ, 1 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਕਿਹਾ ਕਿ ਗੁਰੂ ਰਵਿਦਾਸ ਦੀ 649ਵਾਂ ਜਨਮ ਦਿਹਾੜਾ (ਕਾਸ਼ੀ) ਬਨਾਰਸ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ, ਜਿਥੇ ਗੁਰੂ ਰਵਿਦਾਸ ਦਾ ਜਨਮ ਹੋਇਆ ਸੀ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਨਾਰਸ ਹਲਕੇ ਦਾ ਅਹਿਮ ਸਥਾਨ ਹੈ ਅਤੇ ਅੱਜ ਇਸ ਸੰਬੰਧੀ ਰਾਜ ਪੱਧਰੀ ਸਮਾਗਮ ਵੀ ਕਰਵਾਇਆ ਗਿਆ, ਜਿਸ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕਰਦੇ ਹਨ ਪਰ ਚੰਗਾ ਹੁੰਦਾ ਜੇਕਰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਯੋਗੀ ਨਾਲ ਪਹਿਲਾਂ ਆਪਣੇ ਲੋਕ ਸਭਾ ਖੇਤਰ ਬਨਾਰਸ ਜਾਂਦੇ ਅਤੇ ਫਿਰ ਬੱਲਾਂ ਜਾਂਦੇ, ਉਨ੍ਹਾਂ ਦੀ ਸ਼ਾਨ ਹੋਰ ਵਧਦੀ | ਉਨ੍ਹਾਂ ਕਿਹਾ ਕਿ ਬਨਾਰਸ ਦੀ ਤਰੱਕੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੂਰੇ ਦਿਲ ਨਾਲ ਵਿਕਾਸ ਕਰਵਾਏ ਹਨ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ |

ਪਿਛਲੀ ਖ਼ਬਰ ਸਿਧਾਂਤ ਤੇ ਧਰਮ ਉਪਰ ਪਹਿਰਾ ਦੇਣ ਵਾਲੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ-ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਆਦਮਪੁਰ ਹਵਾਈ ਅੱਡੇ ਦਾ ਨਾਂਅ ਗੁਰੂ ਰਵਿਦਾਸ ਦੇ ਨਾਂਅ 'ਤੇ ਰੱਖਣਾ ਸਾਡੇ ਯਤਨਾਂ ਦਾ ਨਤੀਜਾ-ਡਾ. ਰਾਜ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।