15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਗੈਲਰੀ 'ਚ ਸਥਾਪਿਤ ਕੀਤਾ ਗਿਆ ਹਰੀ ਸਿੰਘ ਨਲਵਾ ਦਾ ਬੁੱਤ

ਅਜੀਤ ਡੈਸਕ 02-02-2026

ਅੰਮਿ੍ਤਸਰ, 1 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਖੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਗੈਲਰੀ 'ਚ ਅੱਜ 'ਸਿੱਖਜ਼ ਇਨ ਅਮਰੀਕਾ' ਜਥੇਬੰਦੀ ਵਲੋਂ ਹਰੀ ਸਿੰਘ ਨਲਵਾ ਦਾ ਬੁੱਤ (ਬਸਟ) ਸਥਾਪਿਤ ਕੀਤਾ ਗਿਆ | ਇਸ ਮੌਕੇ ਜਥੇਬੰਦੀ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਗੁਰਿੰਦਰ ਪਾਲ ਸਿੰਘ ਜੋਸਨ, ਚੇਅਰਮੈਨ ਕੁਲਵੰਤ ਸਿੰਘ ਦਿਓਲ, ਭਾਈ ਮਰਦਾਨਾ ਦੇ ਵੰਸ਼ਜ ਨਈਮ ਤਾਹਿਰ ਲਾਲ, ਰਾਇ ਬੁਲਾਰ ਭੱਟੀ ਦੇ ਵੰਸ਼ਜ ਰਾਇ ਬਿਲਾਲ ਅਕਰਮ ਭੱਟੀ, ਸਾੲੀਂ ਮੀਆਂ ਮੀਰ ਦਰਬਾਰ ਦੇ ਸਈਅਦ ਅਲੀ ਰਜ਼ਾ ਕਾਦਰੀ, ਸਈਅਦ ਅਲਮਦਰ ਸ਼ਾਹ, ਚੌਧਰੀ ਤਨਵੀਰ, ਅਹਿਮਦ ਢੋਟ, ਤਾਹਿਰ ਫਰੀਦ, ਤਰਨਜੀਤ ਸਿੰਘ ਅਤੇ ਸ਼ਾਹਿਦ ਸ਼ਬੀਰ ਸਮੇਤ ਉਥੋਂ ਦੀ ਸਥਾਨਕ ਸੰਗਤ ਹਾਜ਼ਰ ਸੀ | ਸ੍ਰੀ ਕਰਤਾਰਪੁਰ ਸਾਹਿਬ ਤੋਂ ਇਸ ਬਾਰੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਡਾ. ਜੋਸਨ ਨੇ ਕਿਹਾ ਕਿ ਸ. ਨਲਵਾ ਦਾ ਬੁੱਤ ਪੌਣੇ ਤਿੰਨ ਫੁੱਟ ਉੱਚਾ ਅਤੇ ਪੌਣੇ ਤਿੰਨ ਫੁੱਟ ਚੌੜਾ ਹੈ ਅਤੇ ਇਸ ਨੂੰ ਟਾਹਲੀ ਦੀ ਲਕੜੀ ਦੇ ਬਣੇ 3 ਫੁੱਟ ਉੱਚੇ ਸਟੈਂਡ 'ਤੇ ਸਥਾਪਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਬੁੱਤ ਨੂੰ ਮੂਰਤੀਕਾਰ ਜਗਦੀਪ ਸਿੰਘ ਬਿੰਲੀਗ ਵਲੋਂ ਤਿਆਰ ਕੀਤਾ ਗਿਆ ਹੈ | ਇਸ ਮੌਕੇ ਸੰਬੋਧਨ ਕਰਦਿਆਂ ਡਾ. ਜੋਸਨ ਅਤੇ ਸ਼ਾਹਿਦ ਸ਼ਬੀਰ ਨੇ ਕਿਹਾ ਕਿ ਪਾਕਿ ਦੇ ਵੱਖ-ਵੱਖ ਸ਼ਹਿਰਾਂ 'ਚ ਸ. ਹਰੀ ਸਿੰਘ ਨਲਵਾ ਵਲੋਂ ਉਸਾਰੇ ਗਏ ਕਿਲ੍ਹੇ, ਹਵੇਲੀਆਂ ਅਤੇ ਹੋਰ ਯਾਦਗਾਰਾਂ ਅੱਜ ਵੀ ਮੌਜੂਦ ਹਨ, ਜਿਨ੍ਹਾਂ 'ਚੋਂ ਬਹੁਤੀਆਂ ਯਾਦਗਾਰਾਂ ਅੱਜ ਵੀ ਸੁਰੱਖਿਅਤ ਹਨ | ਉਨ੍ਹਾਂ ਦੱਸਿਆ ਕਿ ਪਾਕਿ ਦੀ ਹਰੀਪੁਰ ਯੂਨੀਵਰਸਿਟੀ 'ਚ ਹਰੀ ਸਿੰਘ ਨਲਵਾ ਦਾ ਮਿਊਜ਼ੀਅਮ ਵੀ ਬਣਾਇਆ ਜਾ ਰਿਹਾ ਹੈ, ਜਿਸ 'ਚ ਸ. ਨਲਵਾ ਦੀਆਂ 13-14 ਦੁਰਲਭ ਤਸਵੀਰਾਂ, ਉਨ੍ਹਾਂ ਦੇ ਸ਼ਸਤਰ ਤੇ ਸਿੱਕੇ ਆਦਿ ਪ੍ਰਦਰਸ਼ਨੀ 'ਚ ਰੱਖੇ ਜਾਣਗੇ |

ਪਿਛਲੀ ਖ਼ਬਰ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਪਰਤੇ ਪਿੰਡ ਖੈਹਿਰਾ ਮਸਤਰਕਾ ਦੇ ਨੌਜਵਾਨ ਨੇ ਸੁਣਾਈ ਤਸ਼ੱਦਦ ਦੀ ਲੂੰ ਕੰਡੇ ਖੜ੍... ਅਗਲੀ ਖ਼ਬਰ 11 ਮਹੀਨੇ ਪਹਿਲਾਂ ਵਿਆਹੇ ਪਤੀ-ਪਤਨੀ ਦੀ ਭੇਦ ਭਰੇ ਹਾਲਾਤ 'ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।