ਚੰਡੀਗੜ੍ਹ, 20 ਜਨਵਰੀ (ਅਜਾਇਬ ਸਿੰਘ ਔਜਲਾ)-'ਗੈਂਗਸਟਰਾਂ 'ਤੇ ਵਾਰ' ਮੁਹਿੰਮ ਵਿਚ ਪੰਜਾਬੀ ਪੂਰਨ ਸਾਥ ਦੇਣ ਤੇ ਸਰਕਾਰ ਅਜਿਹੀਆਂ ਕਾਰਵਾਈਆਂ ਵਿਚ ਜੁੜੇ ਲੋਕਾਂ ਨੂੰ ਕਾਨੂੰਨ ਅਨੁਸਾਰ ਦੇਵੇਗੀ ਸਖ਼ਤ ਸਜ਼ਾ |'' ਇਹ ਪ੍ਰਗਟਾਵਾ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਚ ਪੰਜਾਬ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਵਲੋਂ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੈਂਗਸਟਰਵਾਦ 2007 ਤੋਂ 2017 ਦੇ ਦਰਮਿਆਨ ਪਿਛਲੀਆਂ ਸਰਕਾਰਾਂ ਨੇ ਜਾਣਬੁੱਝ ਕੇ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਅਜਿਹੀਆਂ ਕਾਰਵਾਈਆਂ ਵਿਚ ਜੁਟੇ ਲੋਕਾਂ ਨੂੰ ਹੁਣ ਨਹੀਂ ਬਖਸ਼ੇਗੀ | ਉਨ੍ਹਾਂ ਵਲੋਂ ਅੱਜ ਪੰਜਾਬ ਵਿਚ ਦੋ ਥਾਵਾਂ 'ਤੇ ਗੈਂਗਸਟਰਾਂ ਨਾਲ ਹੋਏ ਮੁਕਾਬਲਿਆਂ ਦੀ ਵੀ ਗੱਲ ਸਾਂਝੀ ਕੀਤੀ | ਬਲਤੇਜ ਪੰਨੂ ਨੇ ਇਹ ਗੱਲ ਦੱਸ ਦੇ ਹੋਏ ਖ਼ੁਸ਼ੀ ਸਾਂਝੀ ਕੀਤੀ ਕਿ ਪੰਜਾਬ ਪੁਲਿਸ ਭਾਰਤ ਦੀ ਪ੍ਰਮੁੱਖ ਤੇ ਚੰਗੀ ਪੁਲਿਸ ਵਜੋਂ ਗਿਣੀ ਜਾਂਦੀ ਹੈ | ਬਲਤੇਜ ਪੰਨੂ ਨੇ ਇਸ ਮੌਕੇ ਇਕ ਫ਼ੋਨ ਨੰਬਰ ਨੂੰ ਸਾਂਝਾ ਕਰਦਿਆਂ ਲੋਕਾਂ ਨੂੰ ਉਸ ਫ਼ੋਨ 'ਤੇ ਗੈਂਗਸਟਰਾਂ ਸਬੰਧੀ ਜਾਣਕਾਰੀ ਦੇਣ ਲਈ ਵੀ ਅਪੀਲ ਕੀਤੀ |
ਗੈਂਗਸਟਰ ਨੈੱਟਵਰਕਾਂ 'ਤੇ ਮਾਨ ਸਰਕਾਰ ਨੇ ਸ਼ਿਕੰਜਾ ਕੱਸਿਆ-ਬਲਤੇਜ ਪੰਨੂ <br/>
ਅਜੀਤ ਡੈਸਕ
21-01-2026