ਪੀ.ਕੇ. ਸਿਨਹਾ ਨੂੰ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ, ਪੰਜਾਬ ਲਗਾਇਆ
ਚੰਡੀਗੜ੍ਹ, 20 ਜਨਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 8 ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਨਰੇਸ਼ ਅਰੋੜਾ ਆਈ.ਪੀ.ਐਸ. ਨੂੰ ਵਿਸ਼ੇਸ਼ ਡੀ.ਜੀ.ਪੀ. ਮਨੁੱਖੀ ਅਧਿਕਾਰ ਪੰਜਾਬ ਚੰਡੀਗੜ੍ਹ ਅਤੇ ਵਾਧੂ ਚਾਰਜ ਸਪੈਸ਼ਲ ਡੀ.ਜੀ.ਪੀ., ਪੀ.ਐਸ.ਐਚ.ਆਰ.ਸੀ. ਚੰਡੀਗੜ੍ਹ ਲਗਾਇਆ ਗਿਆ ਹੈ | ਇਸੇ ਤਰ੍ਹਾਂ ਐਸ.ਐਸ. ਸ੍ਰੀਵਾਸਤਵਾ ਨੂੰ ਸਪੈਸ਼ਲ ਡੀ.ਜੀ.ਪੀ., ਹੈੱਡਕੁਆਟਰ ਪੰਜਾਬ, ਚੰਡੀਗੜ੍ਹ, ਪੀ.ਕੇ. ਸਿਨਹਾ ਨੂੰ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ, ਡਾ. ਕੋਸ਼ਤੁਬ ਸ਼ਰਮਾ ਨੂੰ ਏ.ਡੀ.ਜੀ.ਪੀ. ਸੁਰੱਖਿਆ ਪੰਜਾਬ, ਡਾ. ਸੁਖਚੈਨ ਸਿੰਘ ਨੂੰ ਆਈ.ਜੀ.ਪੀ. ਇੰਟੈਲੀਜੈਂਸ, ਪੰਜਾਬ, ਸੰਦੀਪ ਗੋਇਲ ਨੂੰ ਡੀ. ਆਈ. ਜੀ, ਏ.ਜੀ.ਟੀ.ਐਫ.-2 ਲੁਧਿਆਣਾ ਅਤੇ ਵਾਧੂ ਚਾਰਜ ਡੀ.ਆਈ.ਜੀ. ਬਾਰਡਰ ਰੇਂਜ ਅੰਮਿ੍ਤਸਰ, ਮਨਿੰਦਰ ਸਿੰਘ ਨੂੰ ਏ.ਆਈ.ਜੀ. ਵੈੱਲਫੇਅਰ ਪੰਜਾਬ ਅਤੇ ਵਾਧੂ ਚਾਰਜ ਐੱਸ. ਐੱਸ. ਪੀ. ਰੋਪੜ, ਕੰਵਲਦੀਪ ਸਿੰਘ ਨੂੰ ਏ.ਆਈ.ਜੀ. ਪ੍ਰਸੋਨਲ-1 ਪੰਜਾਬ ਲਗਾਇਆ ਗਿਆ ਹੈ |
ਸਰਕਾਰ ਵਲੋਂ 8 ਸੀਨੀਅਰ ਆਈ. ਪੀ.ਐਸ. ਅਧਿਕਾਰੀਆਂ ਦੇ ਤਬਾਦਲੇ
ਅਜੀਤ ਡੈਸਕ
21-01-2026